ਕੈਨੇਡੀਅਨ ਪ੍ਰਧਾਨ ਮੰਤਰੀ ਨੇ ਪੀ. ਐੱਮ. ਮੋਦੀ ਨਾਲ LAC ਤੇ ਕੋਰੋਨਾ ਸਬੰਧੀ ਕੀਤੀ ਗੱਲਬਾਤ

Friday, Jun 19, 2020 - 11:20 AM (IST)

ਮਾਂਟਰੀਅਲ- ਭਾਰਤ ਤੇ ਚੀਨ ਵਿਚਕਾਰ ਹੋਏ ਸੰਘਰਸ਼ ਮਗਰੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਦੀ ਸਥਿਤੀ 'ਤੇ ਚਰਚਾ ਕੀਤੀ। ਟਰੂਡੋ ਨੇ ਪੀ. ਐੱਮ. ਮੋਦੀ ਨਾਲ ਕੋਰੋਨਾ ਸਬੰਧੀ ਵੀ ਗੱਲ ਕੀਤੀ ਤੇ ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਚੀਨੀ ਫੌਜੀਆਂ ਨਾਲ ਟਕਰਾਅ 'ਤੇ ਚਰਚਾ ਕਰਨ ਵਾਲੇ ਜੀ-7 ਰਾਸ਼ਟਰ ਦੇ ਪਹਿਲੇ ਨੇਤਾ ਹਨ। 

ਕੈਨੇਡਾ ਦੇ ਪੀ. ਐੱਮ. ਓ. ਵਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀਆਂ ਨੇ ਐੱਲ. ਏ. ਸੀ. ਦੀ ਸਥਿਤੀ ਨਾਲ ਹੀ ਖੇਤਰੀ ਅਤੇ ਵਿਸ਼ਵ ਭਰ ਦੇ ਮੁੱਦਿਆਂ 'ਤੇ ਚਰਚਾ ਕੀਤੀ।
2018 ਵਿਚ ਵੈਨਕੁਵਰ ਵਿਚ ਇਕ ਹੁਵੇਈ ਦੀ ਅਧਿਕਾਰੀ ਨੂੰ ਹਿਰਾਸਤ ਵਿਚ ਲੈਣ ਦੇ ਬਾਅਦ ਤੋਂ ਕੈਨੇਡਾ ਵੀ ਚੀਨੀ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਇਸ ਦਾ ਕਾਰਨ ਬੀਜਿੰਗ ਵਲੋਂ ਗੈਰ-ਰਸਮੀ ਆਰਥਿਕ ਰੁਕਾਵਟਾਂ ਅਤੇ ਇਕ ਪੂਰਬੀ ਡਿਪਲੋਮੈਟ ਸਣੇ ਦੋ ਕੈਨੇਡੀਅਨ ਲੋਕਾਂ ਦੀ ਮਨਮਾਨੀ ਤਰੀਕੇ ਨਾਲ ਗ੍ਰਿਫਤਾਰੀ ਕੀਤੀ ਗਈ, ਜਿਸ ਵਿਚ ਡਿਪਲੋਮੈਟ ਨੂੰ ਇਕ ਚੀਨੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। 

ਟਰੂਡੋ ਦਾ ਫੋਨ ਅਜਿਹੇ ਸਮੇਂ ਆਇਆ ਸੀ, ਜਦ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਗੈਰ-ਸਥਾਈ ਸੀਟ ਲਈ ਕੈਨੇਡਾ ਦੀ ਉਮੀਦਵਾਰੀ ਦੇ ਸਮਰਥਨ ਲਈ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਗੱਲ ਕਰ ਰਹੇ ਸਨ। ਹਾਲਾਂਕਿ ਕੈਨੇਡਾ ਇਸ ਵਿਚ ਸੀਟ ਹਾਸਲ ਕਰਨ ਤੋਂ ਅਸਫਲ ਰਿਹਾ।
 


Lalita Mam

Content Editor

Related News