PM ਮੋਦੀ ਵੱਲੋਂ 20,000 ਕਰੋੜ ਦੀ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਉਣਗੇ ਦੋ-ਦੋ ਹਜ਼ਾਰ ਰੁਪਏ

Friday, May 14, 2021 - 11:53 AM (IST)

PM ਮੋਦੀ ਵੱਲੋਂ 20,000 ਕਰੋੜ ਦੀ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਉਣਗੇ ਦੋ-ਦੋ ਹਜ਼ਾਰ ਰੁਪਏ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀ.ਐੱਮ.-ਕਿਸਾਨ) ਤਹਿਤ 8ਵੀਂ ਕਿਸ਼ਤ ਜਾਰੀ ਕੀਤੀ। ਉਨ੍ਹਾਂ ਇਕ ਬਜਟ ਬਣਾ ਕੇ 9.5 ਕਰੋੜ ਤੋਂ ਜ਼ਿਆਦਾ ਲਾਭਪਾਤਰੀ ਕਿਸਾਨ ਪਰਿਵਾਰਾਂ ਦੇ ਖਾਤਿਆਂ ’ਚ 20,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਟਰਾਂਸਫਰ ਕੀਤੀ। ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਇਸ ਪ੍ਰੋਗਰਾਮ ’ਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਕੁਝ ਸੂਬਿਆਂ ਦੇ ਮੁੱਖ ਮੰਤਰੀ ਅਤੇ ਕਈ ਸਾਂਸਦ ਵੀ ਮੌਜੂਦ ਸਨ। 

ਇਹ ਵੀ ਪੜ੍ਹੋ– ਈਦ-ਉਲ-ਫ਼ਿਤਰ ਦੇ ਮੌਕੇ: ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

 

9.5 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਜਾਣਗੇ 20,000 ਕਰੋੜ
ਇਸ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ 9,50,67,601 ਕਿਸਾਨਾਂ ਦੇ ਖ਼ਾਤਿਆਂ ’ਚ 206,677,566,000 ਰੁਪਏ ਟਰਾਂਸਫਰ ਕੀਤੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ 6000 ਰੁਪਏ ਪ੍ਰਤੀ ਸਾਲ ਦਾ ਵਿੱਤੀ ਲਾਭ ਪ੍ਰਦਾਨ ਕੀਤਾ ਜਾਂਦਾ ਹੈ, ਜੋ ਚਾਰ-ਚਾਰ ਮਹੀਨਿਆਂ ਦੇ ਅੰਤਰਾਲ ’ਚ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਸਮਾਨ ਕਿਸ਼ਤਾਂ ’ਚ ਦਿੱਤਾ ਜਾਂਦਾ ਹੈ। 24 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਪੀ.ਐੱਮ.-ਕਿਸਾਨ ਯੋਜਨਾ ਤਹਿਤ ਹੁਣ ਤਕ 1.15 ਲੱਖ ਕਰੋੜ ਰੁਪਏ ਕਿਸਾਨ ਪਰਿਵਾਰਾਂ ਦੇ ਖ਼ਾਤਿਆਂ ’ਚ ਟਰਾਂਸਫਰ ਕੀਤੇ ਜਾ ਚੁੱਕੇ ਹਨ। 

ਇਹ ਵੀ ਪੜ੍ਹੋ– ਕੋਵਿਡ ਪੀੜਤ ਔਰਤ ਨਾਲ ਹਸਪਤਾਲ ’ਚ ਜਬਰ-ਜ਼ਨਾਹ

PunjabKesari

ਦੱਸ ਦੇਈਏ ਕਿ ਸਰਕਾਰ ਨੇ ਛੋਟੇ ਅਤੇ ਮੱਧ-ਵਰਗੀ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਲਈ ਇਹ ਯੋਜਨਾ ਚਲਾਈ ਹੈ। ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਕੇਂਦਰ ਸਰਕਾਰ ਵਿੱਤੀ ਸਾਲ ’ਚ ਕਿਸਾਨਾਂ ਦੇ ਖ਼ਾਤਿਆਂ ’ਚ 6,000 ਰੁਪਏ ਦੀ ਰਕਮ ਭੇਜਦੀ ਹੈ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ’ਚ ਕਿਸਾਨਾਂ ਦੇ ਖ਼ਾਤਿਆਂ ’ਚ ਭੇਜੀ ਜਾਂਦੀ ਹੈ। ਹੁਣ ਤਕ ਕਿਸਾਨਾਂ ਨੂੰ ਦੋ-ਦੋ ਹਜ਼ਾਰ ਰੁਪਏ ਦੀਆਂ 7 ਕਿਸ਼ਤਾਂ ਮਿਲ ਚੁੱਕੀਆਂ ਹਨ। 

ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਮੱਧ ਪ੍ਰਦੇਸ਼ ਦੇ 81.35 ਲੱਖ ਕਿਸਾਨਾਂ ਨੂੰ ਲਾਭ
ਮੱਧ ਪ੍ਰਦੇਸ਼ ਦੇ 81.35 ਲੱਖ ਕਿਸਾਨਾਂ ਨੂੰ ਸਾਲ 2021-22 ਤਹਿਤ ਯੋਜਨਾ ਦੀ ਪਹਿਲੀ ਕਿਸ਼ਤ ਮਿਲੇਗੀ। ਇਸ ਵਿਚ ਕੁਝ ਕਿਸਾਨਾਂ ਨੂੰ ਪਿਛਲੇ ਸਾਲ ਦੀ ਇਕ ਕਿਸ਼ਤ ਦੀ ਬਕਾਇਆ ਰਾਸ਼ੀ ਵੀ ਮਿਲੇਗੀ। ਸੂਬਾ ਸਰਕਾਰ ਵੀ ਮੁੱਖ ਮੰਤਰੀ ਕਿਸਾਨ ਕਲਿਆਣ ਯੋਜਨਾ ਤਹਿਤ ਸਾਲਾਨਾ ਚਾਰ ਹਜ਼ਾਰ ਰੁਪਏ ਦੀ ਕਿਸ਼ਤ ਦੇ ਰਹੀ ਹੈ। ਇਸ ਤਰ੍ਹਾਂ ਸੂਬੇ ’ਚ ਕਿਸਾਨਾਂ ਨੂੰ ਸਾਲ ਭਰ ’ਚ 10 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। 

ਇਹ ਵੀ ਪੜ੍ਹੋ– ‘ਛੋਟੇ ਬੱਚਿਆਂ ’ਚ ਸੋਸ਼ਲ ਮੀਡੀਆ ਦਾ ਜ਼ਹਿਰ ਘੋਲਣ ’ਚ ਜੁਟੀ ਫੇਸਬੁੱਕ’


author

Rakesh

Content Editor

Related News