PM ਮੋਦੀ ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ

Friday, Nov 15, 2024 - 04:00 PM (IST)

PM ਮੋਦੀ ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ

ਨਵੀਂ ਦਿੱਲੀ- ਝਾਰਖੰਡ 'ਚ ਚੋਣ ਰੈਲੀ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ 'ਚ ਤਕਨੀਕੀ ਖ਼ਰਾਬੀ ਆ ਗਈ। ਇਸ ਕਾਰਨ ਜਹਾਜ਼ ਨੂੰ ਦੇਵਘਰ ਹਵਾਈ ਅੱਡੇ 'ਤੇ ਹੀ ਰੋਕਣਾ ਪਿਆ। ਇਸ ਨਾਲ ਉਨ੍ਹਾਂ ਦੀ ਦਿੱਲੀ ਵਾਪਸੀ 'ਚ ਕੁਝ ਦੇਰੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਦਿਵਾਸੀ ਪ੍ਰਤੀਕ ਬਿਰਸਾ ਮੁੰਡਾ ਦੀ ਜਯੰਤੀ 'ਤੇ ਝਾਰਖੰਡ 'ਚ 2 ਰੈਲੀਆਂ ਨੂੰ ਸੰਬੋਧਨ ਕੀਤਾ। ਬਿਰਸਾ ਮੁੰਡਾ ਦੀ ਜਯੰਤੀ ਨੂੰ 'ਜਨਜਾਤੀ ਗੌਰਵ ਦਿਵਸ' ਵਜੋਂ ਮਨਾਇਆ ਗਿਆ ਹੈ। 

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਇਸ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਦੇਵਘਰ 'ਚ ਹੀ ਟੇਕ ਆਫ ਦੀ ਮਨਜ਼ੂਰੀ ਨਹੀਂ ਮਿਲੀ ਸੀ। ਰਾਹੁਲ ਸ਼ੁੱਕਰਵਾਰ ਨੂੰ ਝਾਰਖੰਡ ਦੇ ਗੋਢਾ 'ਚ ਹੀ ਚੋਣ ਸਭਾ ਤੋਂ ਬਾਅਦ ਦਿੱਲੀ ਪਰਤਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਏਅਰ ਟਰੈਫਿਕ ਕੰਟਰੋਲ ਤੋਂ ਗੋਢਾ ਦੇ ਬੇਲਬਢਾ ਤੋਂ ਹੈਲੀਕਾਪਟਰ ਨੂੰ ਉਡਾਣ ਭਰਨ ਦੀ ਮਨਜ਼ੂਰੀ ਨਹੀਂ ਮਿਲੀ ਸੀ। ਜਿਸ ਤੋਂ ਬਾਅਦ ਦੇਵਘਰ ਏਅਰਪੋਰਟ 'ਤੇ ਉਨ੍ਹਾਂ ਨੂੰ 45 ਮਿੰਟ ਤੱਕ ਰੁਕਣਾ ਪਿਆ। ਇਸ ਦੌਰਾਨ ਰਾਹੁਲ ਹੈਲੀਕਾਪਟਰ 'ਚ ਹੀ ਬੈਠੇ ਰਹੇ ਅਤੇ ਮੋਬਾਇਲ ਦੇਖਦੇ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News