ਚੱਕਰਵਾਤ ਕਾਰਨ ਰਾਸ਼ਟਰਪਤੀ ਮੁਰਮੂ ਦਾ ਓਡੀਸ਼ਾ ਦੌਰਾ ਮੁਲਤਵੀ, 75ਵੀਂ ਵਰ੍ਹੇਗੰਢ ਦੇ ਜਸ਼ਨਾਂ ''ਚ ਹੋਣਾ ਸੀ ਸ਼ਾਮਲ

Tuesday, Oct 22, 2024 - 12:18 AM (IST)

ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਬੁੱਧਵਾਰ ਤੋਂ ਓਡੀਸ਼ਾ ਦੀ ਨਿਰਧਾਰਤ ਤਿੰਨ ਦਿਨਾਂ ਯਾਤਰਾ 25 ਅਕਤੂਬਰ ਨੂੰ ਸੂਬੇ ਦੇ ਤੱਟ ਨਾਲ ਚੱਕਰਵਾਤ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਮੁਤਲਵੀ ਕਰ ਦਿੱਤੀ ਗਈ ਹੈ। ਮੁਰਮੂ ਨੇ ਆਪਣੀ ਠਹਿਰ ਦੌਰਾਨ ਬੰਗਰੀਪੋਸੀ, ਉਪਰਬੇਦਾ, ਰਾਇਰੰਗਪੁਰ, ਪੁਰੀ ਅਤੇ ਭੁਵਨੇਸ਼ਵਰ ਦਾ ਦੌਰਾ ਕਰਨਾ ਸੀ। ਰਾਸ਼ਟਰਪਤੀ ਸਕੱਤਰੇਤ ਵੱਲੋਂ ਓਡੀਸ਼ਾ ਦੇ ਮੁੱਖ ਸਕੱਤਰ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਅਣਸੁਖਾਵੇਂ ਹਾਲਾਤਾਂ ਕਾਰਨ ਰਾਸ਼ਟਰਪਤੀ ਦੀ 23 ਤੋਂ 25 ਅਕਤੂਬਰ ਤੱਕ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ।

ਸੂਤਰਾਂ ਨੇ ਦੱਸਿਆ ਕਿ ਚੱਕਰਵਾਤ ਦੇ ਓਡੀਸ਼ਾ ਤੱਟ ਨਾਲ ਟਕਰਾਉਣ ਦੇ ਮੱਦੇਨਜ਼ਰ ਰਾਸ਼ਟਰਪਤੀ ਦਾ ਦੌਰਾ 25 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਮੁਰਮੂ ਨੇ 23 ਅਕਤੂਬਰ ਨੂੰ ਮਯੂਰਭੰਜ ਜ਼ਿਲ੍ਹੇ ਦੇ ਬੰਗਰੀਪੋਸੀ ਹੈਲੀਪੈਡ 'ਤੇ ਉਤਰਨਾ ਸੀ। ਉਹ ਤਿੰਨ ਨਵੀਆਂ ਰੇਲਵੇ ਲਾਈਨਾਂ ਅਤੇ ਤਿੰਨ ਹੋਰ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਅਗਲੇ ਦਿਨ ਭਗਵਾਨ ਜਗਨਨਾਥ ਦੇ ਦਰਸ਼ਨ ਕਰਨ ਲਈ ਪੁਰੀ ਜਾਣਾ ਸੀ ਅਤੇ ਦੇਸ਼ ਦੇ ਸਭ ਤੋਂ ਪੁਰਾਣੇ ਆਯੁਰਵੈਦਿਕ ਮੈਡੀਕਲ ਕਾਲਜਾਂ ਵਿੱਚੋਂ ਇਕ ਗੋਪਬੰਧੂ ਆਯੁਰਵੇਦ ਮਹਾਵਿਦਿਆਲਿਆ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿਚ ਸ਼ਾਮਲ ਹੋਣਾ ਸੀ। ਉਹ ਓਡੀਸ਼ਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਦੇ 40ਵੇਂ ਕਨਵੋਕੇਸ਼ਨ ਵਿਚ ਵੀ ਸ਼ਾਮਲ ਹੋਣਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News