ਮੋਦੀ ਕੈਬਨਿਟ ਦਾ ਫੈਸਲਾ : 6 ਮਹੀਨੇ ਲਈ ਵਧਾਇਆ ਜੰਮੂ ਕਸ਼ਮੀਰ ''ਚ ਰਾਸ਼ਟਰਪਤੀ ਸ਼ਾਸਨ

06/12/2019 9:50:40 PM

ਨਵੀਂ ਦਿੱਲੀ— ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਦੀ ਮਿਆਦ ਛੇ ਮਹੀਨੇ ਲਈ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ। ਇਹ ਤਿੰਨ ਜੁਲਾਈ ਨੂੰ ਲਾਗੂ ਹੋਵੇਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦੀ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ ਜਿਸ 'ਚ ਜੰਮੂ ਕਸ਼ਮੀਰ 'ਚ ਕੇਂਦਰ ਦੇ ਸ਼ਾਸਨ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਜੋ ਸੂਬੇ 'ਚ 20 ਜੂਨ 2018 ਤੋਂ ਲੱਗੇ ਰਾਸ਼ਟਰਪਤੀ ਸ਼ਾਸਨ ਦਾ ਹੀ ਵਿਸਥਾਰ ਹੈ। ਜੰਮੂ ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਦੀ ਮਿਆਦ ਵਧਾਏ ਜਾਣ ਦੇ ਬਾਬਤ ਕੀਤੇ ਗਏ ਸਵਾਲ 'ਤੇ ਜਾਵਡੇਕਰ ਨੇ ਕਿਹਾ, 'ਜੀ ਹਾਂ, ਇਹ ਫੈਸਲਾ ਕੀਤਾ ਗਿਆ ਹੈ।'
ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਨੂੰ ਲਾਗੂ ਕਰਨ ਵਾਲੀ ਐਲਾਨਨਾਮੇ 'ਤੇ ਦਸਤਖਤ ਕਰਨਗੇ ਜੋ ਤਿੰਨ ਜੁਲਾਈ ਤੋਂ ਲਾਗੂ ਹੋਵੇਗਾ।


Inder Prajapati

Content Editor

Related News