ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

11/08/2020 11:45:44 AM

ਨਿਵਾੜੀ— ਮੱਧ ਪ੍ਰਦੇਸ਼ ਤੋਂ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਪ੍ਰਹਿਲਾਦ ਆਖ਼ਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ। ਐੱਨ. ਡੀ. ਆਰ. ਐੱਫ. ਅਤੇ ਹੋਰ ਮਾਹਰਾਂ ਦੀ ਟੀਮ ਨੇ ਦਿਨ-ਰਾਤ ਮਿਹਨਤ ਕੀਤੀ ਪਰ ਅੱਜ ਸਵੇਰੇ ਤੜਕਸਾਰ 3 ਵਜੇ ਪ੍ਰਹਿਲਾਦ ਦਾ ਮ੍ਰਿਤਕ ਸਰੀਰ ਬਾਹਰ ਕੱਢਿਆ ਗਿਆ। ਦੱਸ ਦੇਈਏ ਕਿ ਨਿਵਾੜੀ ਦੇ ਸੈਤਪੁਰਾ ਪਿੰਡ 'ਚ ਆਪਣੇ ਖੇਤ 'ਚ ਬੋਰਵੈੱਲ 'ਚ ਬੀਤੇ ਦਿਨੀਂ ਡਿੱਗੇ ਮਾਸੂਮ ਨੂੰ 90 ਘੰਟੇ ਦੀ ਬਚਾਅ ਮੁਹਿੰਮ ਤੋਂ ਬਾਅਦ ਵੀ ਬਚਾਇਆ ਨਹੀਂ ਜਾ ਸਕਿਆ। ਇਹ ਇਕ ਦੁੱਖ ਭਰੀ ਖ਼ਬਰ ਹੈ। ਓਧਰ ਮੱਧ ਪ੍ਰਦੇਸ਼ ਸਰਕਾਰ ਵਲੋਂ ਪ੍ਰਹਿਲਾਦ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਖੇਤ 'ਚ ਇਕ ਨਵਾਂ ਬੋਰਵੈੱਲ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ: 51 ਘੰਟਿਆਂ ਤੋਂ ਬੋਰਵੈੱਲ 'ਚ ਫ਼ਸਿਆ ਮਾਸੂਮ ਪ੍ਰਹਿਲਾਦ, ਸਲਾਮਤੀ ਲਈ ਹੋ ਰਹੀਆਂ ਨੇ ਦੁਆਵਾਂ

PunjabKesari

ਦੱਸਣਯੋਗ ਹੈ ਕਿ ਸੈਤਪੁਰਾ ਪਿੰਡ ਵਿਚ ਹਰਦਿਆਲ ਕੁਸ਼ਵਾਹਾ ਦਾ 5 ਸਾਲ ਦਾ ਪੁੱਤਰ ਪ੍ਰਹਿਲਾਦ ਖੇਡਦੇ-ਖੇਡਦੇ ਬੋਰਵੈੱਲ ਕੋਲ ਚੱਲਾ ਗਿਆ ਅਤੇ ਅਚਾਨਕ ਉਸ ਵਿਚ ਡਿੱਗ ਗਿਆ। ਬੱਚੇ ਦੇ ਬੋਰ ਵਿਚ 'ਚ ਡਿੱਗਦੇ ਹੀ ਪਰਿਵਾਰ 'ਚ ਚੀਕ-ਚਿਹਾੜਾ ਪੈ ਗਿਆ। ਹਾਲਾਂਕਿ ਸਥਾਨਕ ਪੱਧਰ 'ਤੇ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਫ਼ੌਜ, ਐੱਨ. ਡੀ. ਆਰ. ਐੱਫ, ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਲਗਾਤਾਰ 90 ਘੰਟੇ ਤੱਕ ਰੈਸਕਿਊ ਆਪਰੇਸ਼ਨ ਚਲਾਇਆ। ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਖੋਦਾਈ ਰੋਕ ਦਿੱਤੀ ਸੀ। ਇਸ ਤੋਂ ਬਾਅਦ ਦੇਰ ਰਾਤ ਝਾਂਸੀ ਤੋਂ ਮਾਹਰਾਂ ਦੀ ਟੀਮ ਆਈ, ਜਿਨ੍ਹਾਂ ਨੇ ਚੁਬਕੀ ਅਲਾਈਨਮੈਂਟ ਜ਼ਰੀਏ ਸੁਰੰਗ ਦੀ ਦਿਸ਼ਾ ਤੈਅ ਕੀਤੀ। ਇਸ ਤੋਂ ਬਾਅਦ ਖੋਦਾਈ ਸ਼ੁਰੂ ਕੀਤੀ ਗਈ ਅਤੇ ਰਾਤ 3 ਵਜੇ ਬੱਚੇ ਨੂੰ ਕੱਢਿਆ ਗਿਆ। 

ਇਹ ਵੀ ਪੜ੍ਹੋ: ਖੇਡਦੇ-ਖੇਡਦੇ 200 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ 5 ਸਾਲਾ ਮਾਸੂਮ, ਰੈਸਕਿਊ ਲਈ ਆਰਮੀ ਨੂੰ ਬੁਲਾਇਆ

PunjabKesari

ਪ੍ਰਹਿਲਾਦ ਲਈ ਪੂਰੇ ਦੇਸ਼ ਵਿਚ ਦੁਆਵਾਂ ਕੀਤੀਆਂ ਜਾ ਰਹੀਆਂ ਸਨ। ਮਾਸੂਮ ਨੂੰ ਬੋਰਵੈੱਲ ਅੰਦਰ ਆਕਸੀਜਨ ਦੀ ਕਮੀ ਨਾ ਹੋਵੇ, ਇਸ ਲਈ ਬਾਹਰ ਤੋਂ ਆਕਸੀਜਨ ਦਿੱਤੀ ਗਈ ਪਰ ਬੋਰਵੈੱਲ ਵਿਚ ਕਿਸੇ ਪ੍ਰਕਾਰ ਦੀ ਹਲ-ਚਲ ਟੀਮ ਨੂੰ ਨਜ਼ਰ ਨਹੀਂ ਆ ਰਹੀ ਸੀ। ਬੱਚੇ ਤੱਕ ਪਹੁੰਚਣ ਦੀ ਕੋਸ਼ਿਸ਼ ਸ਼ਨੀਵਾਰ ਦੇਰ ਰਾਤ ਨਾਕਾਮ ਹੋ ਗਈ। 

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'


PunjabKesari
ਦੱਸਣਯੋਗ ਹੈ ਕਿ ਸੰਗਰੂਰ ਦੇ ਪਿੰਡ ਭਗਵਾਨਪੁਰ 'ਚ ਜੂਨ 2019 ਨੂੰ ਦੋ ਸਾਲ ਦਾ ਮਾਸੂਮ ਫਤਿਹਵੀਰ ਸਿੰਘ ਕਰੀਬ 140 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਇਹ ਮਾਸੂਮ ਵੀ 5-6 ਦਿਨਾਂ ਤੱਕ ਬੋਰਵੈੱਲ 'ਚ ਫਸਿਆ ਰਿਹਾ ਸੀ ਅਤੇ ਆਖ਼ਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ ਸੀ। ਫਤਿਹਵੀਰ ਨੂੰ ਬਚਾਉਣ ਲਈ ਤਮਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ


Tanu

Content Editor

Related News