ਦੁਨੀਆ ਦਾ ਪਾਵਰਫੁੱਲ ਇੰਜੈਕਸ਼ਨ ਵੀ ਕਾਂਗਰਸ ਨੂੰ ਨਹੀਂ ਦੇ ਸਕਦਾ ਪੁਨਰ ਜਨਮ : ਓਵੈਸੀ
Sunday, Oct 06, 2019 - 11:37 PM (IST)

ਨਵੀਂ ਦਿੱਲੀ — ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਕਿ ਕਾਂਗਰਸ ਪਾਰਟੀ ਬੇਹੱਦ ਕਮਜ਼ੋਰ ਹੋ ਚੱਕੀ ਹੈ। ਦੁਨੀਆ ਦਾ ਕੋਈ ਵੀ ਪਾਵਰਫੁੱਲ ਕੈਲਸ਼ੀਅਮ ਦਾ ਇੰਜੇਕਸ਼ਨ ਕਾਂਗਰਸ ਪਾਰਟੀ ਨੂੰ ਪੁਨਰ ਜਨਮ ਨਹੀਂ ਦੇ ਸਕਦਾ। ਕਾਂਗਰਸ ਬੀਮਾਰ ਹੋ ਚੁੱਕੀ ਹੈ ਅਤੇ ਉਸ ਦੀ ਡਿੱਗਦੀ ਜਾ ਰਹੀ ਹੈ। ਕਾਂਗਰਸ ਪਾਰਟੀ ਕੋਲ ਜਨਤਾ ਲਈ ਕੋਈ ਵੀਜ਼ਨ ਨਹੀਂ ਹੈ। ਅਜਿਹੇ 'ਚ ਸਿਰਫ ਏ.ਆਈ.ਐੱਮ.ਆਈ.ਐੱਮ. ਪਾਰਟੀ ਹੀ ਹੈ, ਜੋ ਦੇਸ਼ ਦੀ ਸਾਰੀ ਪਿਛੜੀਆ ਜਾਤੀਆਂ ਦੇ ਪੁਨਰ ਜਨਮ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਏ.ਆਈ.ਐੱਮ.ਆਈ.ਐੱਮ. ਨੇ ਪਿਛੜੀਆਂ ਜਾਤੀਆਂ ਦੇ ਲੋਕਾਂ ਲਈ 100 ਸੀਟਾਂ ਰਿਜ਼ਰਵ ਕੀਤੀਆਂ ਹਨ।