ਸ਼੍ਰੀਨਗਰ ’ਚ ਮੁਹੱਰਮ ਦਾ ਜੁਲੂਸ ਕਵਰ ਕਰ ਰਹੇ ਪੱਤਰਕਾਰਾਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ

Tuesday, Aug 17, 2021 - 04:05 PM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਇੱਥੇ ਮੁਹੱਮ ਜੁਲੂਸ ਕਵਰ ਕਰ ਰਹੇ ਪੱਤਰਕਾਰਾਂ ਦੇ ਇਕ ਸਮੂਹ ’ਤੇ ਮੰਗਲਵਾਰ ਨੂੰ ਲਾਠੀਚਾਰਜ ਕੀਤਾ। ਪੁਲਸ ਨੇ ਸ਼ਹਿਰ ਦੇ ਜਹਾਂਗੀਰ ਚੌਕ ’ਤੇ ਮੁਹੱਰਮ ਦੇ 10 ਦਿਨਾਂ ਦੀ ਸੋਗ ਦੀ ਮਿਆਦ ਦੇ 8ਵੇਂ ਦਿਨ ਜੁਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਸ਼ੀਆ ਮੁਸਲਮਾਨਾਂ ਨੂੰ ਹਿਰਾਸਤ ’ਚ ਵੀ ਲਿਆ। ਪੱਤਰਕਾਰਾਂ ਨੇ ਦੱਸਿਆ ਕਿ ਮੀਡੀਆ ਕਰਮੀ ਆਪਣਾ ਪੇਸ਼ੇਵਰ ਕਰਤੱਵ ਨਿਭਾ ਰਹੇ ਸਨ, ਉਦੋਂ ਪੁਲਸ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਇਨ੍ਹਾਂ ਮੀਡੀਆ ਕਰਮੀਆਂ ’ਚ ਜ਼ਿਆਦਾਤਰ ਫੋਟੋ ਅਤੇ ਵੀਡੀਓ ਪੱਤਰਕਾਰ ਸਨ।

PunjabKesari

ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਨੇ ਕੁਝ ਪੱਤਰਕਾਰਾਂ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਉਨ੍ਹਾਂ ਦੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਦੇ ਵੀਡੀਓ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ’ਤੇ ਅਪਲੋਡ ਕੀਤੇ ਗਏ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚਿਆ ਅਤੇ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਵਿਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ,‘‘ਮੀਡੀਆ ਅਫ਼ਗਾਨਿਸਤਾਨ ’ਚ ਪੈਦਾ ਹੋ ਰਹੇ ਸੰਕਟ ਅਤੇ ਮਨੁੱਖੀ ਤ੍ਰਾਸਦੀ ’ਤੇ ਘੰਟਿਆਂ ਤੱਕ ਬਹਿਸ ਕਰ ਰਿਹਾ ਹੈ ਪਰ ਕੀ ਉਹ ਕਸ਼ਮੀਰ ’ਚ ਆਪਣੇ ਹੀ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਲਈ ਆਵਾਜ਼ ਚੁੱਕੇਗਾ, ਜਿਨ੍ਹਾਂ ਨੂੰ ਸੁਰੱਖਿਆ ਫ਼ੋਰਸਾਂ ਨੇ ਆਪਣਾ ਕੰਮ ਕਰਨ ’ਤੇ ਅੱਜ ਬੁਰੀ ਤਰ੍ਹਾਂ ਕੁੱਟਿਆ?’’

PunjabKesari

PunjabKesari

PunjabKesari


DIsha

Content Editor

Related News