ਜ਼ਮੀਨੀ ਝਗੜੇ 'ਚ ਚੱਲ ਗਈ ਗੋਲ਼ੀ, ਇਕ ਨੌਜਵਾਨ ਦੀ ਹੋਈ ਮੌਤ, ਸਾਰੇ ਪਿੰਡ 'ਚ ਹੋ ਗਈ ਪੁਲਸ ਹੀ ਪੁਲਸ

Thursday, Jun 12, 2025 - 11:34 AM (IST)

ਜ਼ਮੀਨੀ ਝਗੜੇ 'ਚ ਚੱਲ ਗਈ ਗੋਲ਼ੀ, ਇਕ ਨੌਜਵਾਨ ਦੀ ਹੋਈ ਮੌਤ, ਸਾਰੇ ਪਿੰਡ 'ਚ ਹੋ ਗਈ ਪੁਲਸ ਹੀ ਪੁਲਸ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਇੱਕ ਪਿੰਡ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਹਿੰਸਕ ਝੜਪ ਵਿੱਚ ਇੱਕ ਵਿਅਕਤੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਇੱਕ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। 

ਪੁਲਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ ਛਪਰ ਥਾਣਾ ਖੇਤਰ ਦੇ ਦਤੀਆਣਾ ਪਿੰਡ ਵਿੱਚ ਵਾਪਰੀ। ਪੁਲਸ ਨੇ ਦੱਸਿਆ ਕਿ ਦੀਪਕ ਅਤੇ ਵਿਨੋਦ ਕੁਮਾਰ ਵਿਚਕਾਰ ਖੇਤ ਨਾਲ ਸਬੰਧਤ ਝਗੜੇ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਇਹ ਝੜਪ ਹਿੰਸਕ ਹੋ ਗਈ ਤੇ ਗੋਲ਼ੀ ਚੱਲ ਗਈ, ਜਿਸ ਕਾਰਨ ਦੀਪਕ (26) ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਬਸ ਮਿਲਣ ਵਾਲੀ ਹੈ ਅੱਗ ਵਰ੍ਹਾਊ ਗਰਮੀ ਤੋਂ ਰਾਹਤ ! ਮੌਸਮ ਵਿਭਾਗ ਨੇ ਦੱਸਿਆ ਕਦੋਂ ਹੋਵੇਗੀ ਬਾਰਿਸ਼

ਇਸ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਵਿਨੋਦ ਕੁਮਾਰ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਸੁਪਰਡੈਂਟ ਸੱਤਿਆਨਾਰਾਇਨ ਪ੍ਰਜਾਪਤ ਨੇ ਕਿਹਾ, "ਸਥਿਤੀ ਕਾਬੂ 'ਚ ਹੈ ਅਤੇ ਸਾਵਧਾਨੀ ਵਜੋਂ ਪਿੰਡ ਵਿੱਚ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।"

ਇਹ ਵੀ ਪੜ੍ਹੋ- ਵੱਡੀ ਖ਼ਬਰ ; ਮਹਿਲਾ JE ਹੋ ਗਈ ਗ੍ਰਿਫ਼ਤਾਰ ! ਕਾਰਾ ਜਾਣ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News