ਪੁਲਸ ਮਹਿਕਮੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
Saturday, Nov 09, 2024 - 09:34 AM (IST)
ਨਵੀਂ ਦਿੱਲੀ- ਜੇਕਰ ਤੁਸੀਂ ਪੁਲਸ ਵਿਚ ਭਰਤੀ ਹੋਣਾ ਚਾਹੁੰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹਿਮਾਚਲ ਪ੍ਰਦੇਸ਼ ਤੋਂ ਬਾਅਦ ਛੱਤੀਸਗੜ੍ਹ ਪੁਲਸ ਵਿਚ ਵੀ ਸਬ-ਇੰਸਪੈਕਟਰ, ਸੂਬੇਦਾਰ ਅਤੇ ਪਲਾਟੂਨ ਕਮਾਂਡਰ ਦੀ ਭਰਤੀ ਕੀਤੀ ਜਾਵੇਗੀ। ਇਸ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਆਖ਼ਰੀ ਤਾਰੀਖ਼
ਉਮੀਦਵਾਰ ਛੱਤੀਸਗੜ੍ਹ ਪੁਲਸ ਦੀ ਇਸ ਭਰਤੀ ਲਈ 21 ਨਵੰਬਰ 2024 ਤੱਕ ਅਪਲਾਈ ਕਰ ਸਕਣਗੇ।
ਖਾਲੀ ਥਾਵਾਂ ਦੇ ਵੇਰਵੇ
ਜੇਕਰ ਤੁਸੀਂ ਲੰਬੇ ਸਮੇਂ ਤੋਂ ਪੁਲਸ ਵਿਚ SI ਦੇ ਅਹੁਦੇ 'ਤੇ ਭਰਤੀ ਹੋਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਇਕ ਵਧੀਆ ਮੌਕਾ ਹੈ। ਕਿਉਂਕਿ ਇਸ ਭਰਤੀ ਵਿਚ ਸਭ ਤੋਂ ਵੱਧ ਅਸਾਮੀਆਂ ਸਬ-ਇੰਸਪੈਕਟਰ ਦੀਆਂ ਹਨ। ਸਬ-ਇੰਸਪੈਕਟਰ, ਸੂਬੇਦਾਰ, ਪਲਾਟੂਨ ਕਮਾਂਡਰ ਦੀਆਂ ਕੁੱਲ 341 ਅਹੁਦੇ ਭਰੇ ਜਾਣਗੇ।
ਯੋਗਤਾ
ਸੂਬੇਦਾਰ, ਸਬ-ਇੰਸਪੈਕਟਰ, ਸਬ-ਇੰਸਪੈਕਟਰ ਸਪੈਸ਼ਲ ਬ੍ਰਾਂਚ ਅਤੇ ਪਲਾਟੂਨ ਕਮਾਂਡਰ ਦੇ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਗ੍ਰੈਜੂਏਟ ਹੋਣੇ ਚਾਹੀਦੇ ਹਨ। ਜਦੋਂ ਕਿ ਸਬ-ਇੰਸਪੈਕਟਰ ਫਿੰਗਰ ਪ੍ਰਿੰਟ ਅਤੇ ਸਬ-ਇੰਸਪੈਕਟਰ ਦਸਤਾਵੇਜ਼ ਲਈ ਉਮੀਦਵਾਰਾਂ ਲਈ ਗਣਿਤ, ਫਿਜ਼ੀਕਸ, ਕੈਮਿਸਟਰੀ ਨਾਲ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਬ-ਇੰਸਪੈਕਟਰ ਕੰਪਿਊਟਰ ਅਤੇ ਸਬ-ਇੰਸਪੈਕਟਰ ਸਾਈਬਰ ਕ੍ਰਾਈਮ ਲਈ ਬੀ.ਸੀ.ਏ. ਜਾਂ ਬੀ.ਐੱਸ.ਸੀ. ਕੰਪਿਊਟਰ ਜਾਂ ਇਸ ਦੇ ਬਰਾਬਰ ਦਾ ਕੋਰਸ ਕੀਤਾ ਹੋਣਾ ਜ਼ਰੂਰੀ ਹੈ।
ਉਮਰ
ਛੱਤੀਸਗੜ੍ਹ ਪੁਲਸ ਦੀ ਇਸ ਭਰਤੀ ਵਿਚ ਸ਼ਾਮਲ ਹੋਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਆਂ ਸ਼੍ਰੇਣੀਆਂ ਲਈ ਉਪਰਲੀ ਉਮਰ ਹੱਦ 'ਚ ਛੋਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਚੋਣ ਪ੍ਰਕਿਰਿਆ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਸਰੀਰਕ ਮਿਆਰੀ ਟੈਸਟ, ਮੁੱਢਲੀ ਪ੍ਰੀਖਿਆ, ਸਰੀਰਕ ਕੁਸ਼ਲਤਾ ਟੈਸਟ ਰਾਹੀਂ ਕੀਤੀ ਜਾਂਦੀ ਹੈ। ਇਹ ਮੁੱਖ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਕੀਤਾ ਜਾਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।