ਨੌਜਵਾਨਾਂ ਲਈ ਖੁਸ਼ਖ਼ਬਰੀ; ਪੁਲਸ ਕਾਂਸਟੇਬਲ ਦੇ 2000 ਅਹੁਦਿਆਂ 'ਤੇ ਨਿਕਲੀ ਭਰਤੀ

Sunday, Nov 03, 2024 - 09:32 AM (IST)

ਨੌਜਵਾਨਾਂ ਲਈ ਖੁਸ਼ਖ਼ਬਰੀ; ਪੁਲਸ ਕਾਂਸਟੇਬਲ ਦੇ 2000 ਅਹੁਦਿਆਂ 'ਤੇ ਨਿਕਲੀ ਭਰਤੀ

ਨਵੀਂ ਦਿੱਲੀ- ਪੁਲਸ ਦੀ ਖਾਕੀ ਵਰਦੀ ਪਹਿਨਣ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਭਰਤੀ ਨਿਕਲੀ ਹੈ। ਉੱਤਰਾਖੰਡ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਕਮਿਸ਼ਨ (UKSSSC) ਨੇ ਕਾਂਸਟੇਬਲ ਦੀਆਂ 2000 ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਕਾਂਸਟੇਬਲ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ sssc.uk.gov.in 'ਤੇ 8 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਜਿਸ ਵਿਚ ਯੋਗ ਉਮੀਦਵਾਰ 29 ਨਵੰਬਰ 2024 ਤੱਕ ਫਾਰਮ ਭਰ ਸਕਦੇ ਹਨ। ਇਸ ਦੇ ਨਾਲ ਹੀ ਉੱਤਰਾਖੰਡ ਕਾਂਸਟੇਬਲ ਪ੍ਰੀਖਿਆ 2024 ਦੀ ਤਾਰੀਖ਼ ਵੀ ਜਾਰੀ ਕਰ ਦਿੱਤੀ ਗਈ ਹੈ।

ਯੋਗਤਾ

ਉੱਤਰਾਖੰਡ ਪੁਲਸ ਕਾਂਸਟੇਬਲ ਸਰਕਾਰੀ ਨੌਕਰੀ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 10+2 ਕਲਾਸ ਪਾਸ ਕੀਤੀ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਸਿਰਫ਼ ਪੁਰਸ਼ ਉਮੀਦਵਾਰ ਹੀ ਅਪਲਾਈ ਕਰਨ ਦੇ ਯੋਗ ਹਨ।

ਉਮਰ ਹੱਦ

ਉੱਤਰਾਖੰਡ ਪੁਲਸ ਕਾਂਸਟੇਬਲ ਦੀ ਭਰਤੀ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 22 ਸਾਲ ਹੋਣੀ ਚਾਹੀਦੀ ਹੈ। ਉਮਰ 1 ਜੁਲਾਈ, 2024 ਤੱਕ ਨਿਰਧਾਰਤ ਕੀਤੀ ਜਾਵੇਗੀ।

ਹਾਈਟ 

ਜਨਰਲ/ਹੋਰ ਪਛੜੀ ਸ਼੍ਰੇਣੀ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਦੀ ਹਾਈਟ 165 ਸੈਂਟੀਮੀਟਰ ਹੋਣਾ ਚਾਹੀਦੀ ਹੈ। ਪਹਾੜੀ ਖੇਤਰਾਂ ਦੇ ਉਮੀਦਵਾਰਾਂ ਦੀ ਹਾਈ ਘੱਟੋ-ਘੱਟ 160 ਸੈਂਟੀਮੀਟਰ ਹੋਣੀ ਚਾਹੀਦੀ ਹੈ। ਜਦਕਿ ਅਨੁਸੂਚਿਤ ਜਨਜਾਤੀ ਦੇ ਉਮੀਦਵਾਰਾਂ ਲਈ ਘੱਟੋ-ਘੱਟ ਹਾਈਟ 157 ਸੈਂਟੀਮੀਟਰ ਰੱਖੀ ਗਈ ਹੈ।

ਸਰੀਰਕ ਕੁਸ਼ਲਤਾ ਟੈਸਟ

ਇਸ ਭਰਤੀ ਪ੍ਰਕਿਰਿਆ 'ਚ ਉਮੀਦਵਾਰਾਂ ਨੂੰ ਕ੍ਰਿਕੇਟ ਬਾਲ ਥਰੋਅ, ਲੰਬੀ ਛਾਲ, ਚਿਨਿੰਗ ਅੱਪ, ਦੰਡ ਬੈਠਕਾਂ, ਸੁੱਟਣਾ ਅਤੇ ਦੌੜ ਲਵਾਈ ਜਾਵੇਗੀ।

ਲਿਖਤੀ ਪ੍ਰੀਖਿਆ ਦੀ ਆਰਜ਼ੀ ਤਾਰੀਖ਼

15 ਜੂਨ 2025

ਅਰਜ਼ੀ ਫ਼ੀਸ

ਜਨਰਲ ਅਤੇ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 300 ਰੁਪਏ ਅਦਾ ਕਰਨੇ ਪੈਣਗੇ। ਜਦਕਿ SC, ST ਅਤੇ EWS ਉਮੀਦਵਾਰਾਂ ਲਈ ਇਹ ਫੀਸ 150 ਰੁਪਏ ਰੱਖੀ ਗਈ ਹੈ। ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News