ਸਥਿਤੀ ਦਾ ਜ਼ਾਇਜਾ ਲੈਣ ਲਈ 6 ਮਈ ਨੂੰ ਓਡੀਸ਼ਾ ਜਾਣਗੇ PM ਮੋਦੀ

Saturday, May 04, 2019 - 11:33 AM (IST)

ਸਥਿਤੀ ਦਾ ਜ਼ਾਇਜਾ ਲੈਣ ਲਈ 6 ਮਈ ਨੂੰ ਓਡੀਸ਼ਾ ਜਾਣਗੇ PM ਮੋਦੀ

ਨਵੀਂ ਦਿੱਲੀ-ਚੱਕਰਵਰਤੀ ਤੂਫਾਨ ਫਾਨੀ ਨੇ ਸ਼ੁੱਕਰਵਾਰ ਨੂੰ ਓਡੀਸ਼ਾ 'ਚ ਕਾਫੀ ਤਾਫੀ ਮਚਾਈ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ 'ਚ ਸਥਿਤੀ ਦਾ ਜਾਇਜ਼ਾ ਲੈਣ ਲਈ 6 ਮਈ ਨੂੰ ਓਡੀਸ਼ਾ ਜਾਣਗੇ। ਇਸ ਤੋਂ ਪਹਿਲਾਂ ਪੀ. ਐੱਮ. ਮੋਦੀ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਗੱਲ ਕੀਤੀ ਅਤੇ ਚੱਕਰਵਰਤੀ ਤੂਫਾਨ ਦੇ ਕਾਰਨ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਚੱਕਰਵਰਤੀ ਮੱਦੇਨਜ਼ਰ ਕੇਂਦਰ ਸਰਕਾਰ ਤੋਂ ਲਗਾਤਾਰ ਸਮਰੱਥਨ ਦਾ ਭਰੋਸਾ ਵੀ ਦਿੱਤਾ ਹੈ।

PunjabKesari

ਪੀ. ਐੱਮ. ਮੋਦੀ ਨੇ ਲਿਖਿਆ ਹੈ ਕਿ ਪੂਰਾ ਦੇਸ਼ ਵੱਖ-ਵੱਖ ਭਾਗਾਂ 'ਚ ਚੱਕਰਵਾਤ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਇਕਜੁੱਟਤਾ ਨਾਲ ਖੜਾ ਹੈ। ਦੱਸ ਦੇਈਏ ਕਿ ਪੁਰੀ 'ਚ ਸ਼ੁੱਕਰਵਾਰ ਨੂੰ 245 ਕਿਲੋਮੀਟਰ ਦੀ ਰਫਤਾਰ ਨਾਲ ਹਵਾ ਚੱਲੀ ਅਤੇ ਦੂਜੇ ਹਿੱਸਿਆ 'ਚ 175 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਨਾਲ ਮੂਸਲਾਧਾਰ ਬਾਰਿਸ਼ ਵੀ ਹੋਈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਫਾਨੀ ਤੋਂ ਪ੍ਰਭਾਵਿਤ ਸੂਬਿਆਂ ਨਾਲ ਨਿਪਟਣ ਲਈ 1000 ਕਰੋੜ ਰੁਪਏ ਜਾਰੀ ਕੀਤੇ ਹਨ।


author

Iqbalkaur

Content Editor

Related News