ਚੌਥੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਵਲੋਂ ਨਮਨ, ਕਿਹਾ- ਸਿੱਖ ਇਤਿਹਾਸ ’ਚ ਗੁਰੂ ਸਾਹਿਬ ਦਾ ਅਮਿੱਟ ਯੋਗਦਾਨ

10/11/2022 10:22:36 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ’ਤੇ ਉਨ੍ਹਾਂ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਨੇ ਅਮਿੱਟ ਯੋਗਦਾਨ ਪਾਇਆ। ਦੱਸ ਦੇਈਏ ਕਿ ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ। ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਸੀ।

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਬਰਫ਼ਬਾਰੀ ਦਰਮਿਆਨ 1400 ਦੇ ਕਰੀਬ ਸ਼ਰਧਾਲੂ ਹੋਏ ਨਤਮਸਤਕ

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ, ‘‘ਸੋਢੀ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਮੈਂ ਉਨ੍ਹਾਂ ਦੇ ਚਰਨਾਂ 'ਚ ਸੀਸ ਝੁਕਾ ਕੇ ਨਮਨ ਕਰਦਾ ਹਾਂ।  ਗੁਰੂ ਸਾਹਿਬ ਜੀ ਨੇ ਸੇਵਾ, ਨਿਮਰਤਾ ਤੇ ਦਇਆ 'ਤੇ ਜ਼ੋਰ ਦਿੱਤਾ ਅਤੇ ਸਿੱਖ ਇਤਿਹਾਸ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਮਿੱਟ ਯੋਗਦਾਨ ਪਾਇਆ।’’ ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ ’ਚ ਗੁਰੂ ਜੀ ਨੂੰ ਸਿੱਖ ਇਤਿਹਾਸ ਦੇ ਉੱਤਮ ਕਵੀ ਵੀ ਦੱਸਿਆ। ਉਨ੍ਹਾਂ ਕਿਹਾ ਕਿ ਚੌਥੇ ਗੁਰੂ ਜੀ ਦੀਆਂ ਰਚਨਾਵਾਂ ਅਤੇ ਕੰਮਾਂ ਵਿਚ ਸ਼ਰਧਾ ਦੀ ਸ਼ੁੱਧ ਅਤੇ ਪਵਿੱਤਰ ਭਾਵਨਾ ਝਲਕਦੀ ਹੈ।

ਇਹ ਵੀ ਪੜ੍ਹੋ- ਉਜੈਨ ਦਾ ‘ਮਹਾਕਾਲ ਲੋਕ’ ਬਣ ਕੇ ਤਿਆਰ, ਖੂਬਸੂਰਤ ਤਸਵੀਰਾਂ ਮੋਹ ਲੈਣਗੀਆਂ ਦਿਲ


Tanu

Content Editor

Related News