BJP ਸੰਸਦੀ ਬੈਠਕ ’ਚ PM ਮੋਦੀ ਦਾ ਵੱਡਾ ਬਿਆਨ- ਬੰਗਾਲ ’ਚ ਸਾਡੀ ਜਿੱਤ ਪੱਕੀ

Wednesday, Mar 10, 2021 - 11:37 AM (IST)

BJP ਸੰਸਦੀ ਬੈਠਕ ’ਚ PM ਮੋਦੀ ਦਾ ਵੱਡਾ ਬਿਆਨ- ਬੰਗਾਲ ’ਚ ਸਾਡੀ ਜਿੱਤ ਪੱਕੀ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਸਾਡੀ ਜਿੱਤ ਪੱਕੀ ਹੈ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਸਾਂਸਦਾਂ ਨੂੰ ਕਿਹਾ ਕਿ ਜਿਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਗੰਭੀਰਤਾ ਨਾਲ ਲੈਣ ਅਤੇ ਨਿਭਾਉਣ ਵੀ। ਸਵੇਰੇ ਸ਼ੁਰੂ ਹੋਈ ਬੈਠਕ ਦੌਰਾਨ ਪੀ.ਐੱਮ. ਮੋਦੀ ਨੇ ਪੰਜ ਰਾਜਾਂ ’ਚ ਹੋਣ ਵਾਲੀਆਂ ਚੋਣਾਂ ’ਤੇ ਚਰਚਾ ਕੀਤੀ। 

PunjabKesari

ਭਾਜਪਾ ਸੰਸਦੀ ਦਲ ਦੀ ਪਿਛਲੀ ਬੈਠਕ 17 ਮਾਰਚ, 2020 ਨੂੰ ਹੋਈ ਸੀ। ਕੋਰੋਨਾ ਕਾਲ ਦੇ ਚਲਦੇ ਬੈਠਕ ਇਕ ਸਾਲ ਬਾਅਦ ਹੋਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੋਣ ਕਮੇਟੀ ਦੀ ਬੈਠਕ ’ਚ ਪੀ.ਐੱਮ. ਮੋਦੀ ਨੇ ਪਾਰਟੀ ਦੇ ਚੰਗੇ ਕੰਮਾਂ ਨੂੰ ਲੋਕਾਂ ਤਕ ਪਹੁੰਚਾਉਣ ਅਤੇ ਚੋਣਾਂ ਦੇ ਮੱਦੇਨਜ਼ਰ ਤੇਨਾਵਾਂ ’ਤੇ ਨਿੱਜੀ ਹਮਲੇ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਸੀ। ਇਸ ਬੈਠਕ ’ਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਮੰਤਰੀ ਨੀਤਿਨ ਗਡਕਰੀ ਸਮੇਤ ਭਾਜਪਾ ਦੇ ਸੀਨੀਅਰ ਨੇਤਾ ਸ਼ਾਮਲ ਹੋਏ ਸਨ। 


author

Rakesh

Content Editor

Related News