UN 'ਚ ਪੀ.ਐੱਮ. ਮੋਦੀ  ਦਾ ਸੰਬੋਧਨ, ਬੋਲੇ- ਅੱਜ ਗੰਭੀਰ ਆਤਮ-ਮੰਥਨ ਦੀ ਜ਼ਰੂਰਤ

09/26/2020 6:46:04 PM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਨੂੰ ਸੰਬੋਧਿਤ ਕਰ ਰਹੇ ਹਨ। ਸੰਯੁਕਤ ਰਾਸ਼ਟਰ ਮਹਾਸਭਾ ਵਰਚੁਅਲ ਤਰੀਕੇ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਪੀ.ਐੱਮ. ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਦੀ ਆਮ ਸਭਾ ਨੂੰ ਸੰਬੋਧਿਤ ਕਰ ਰਹੇ ਹਨ। ਪੀ.ਐੱਮ. ਮੋਦੀ ਮਹਾਸਭਾ 'ਚ ਕੋਰੋਨਾ ਵਾਇਰਸ ਦੇ ਹਾਲਾਤ 'ਤੇ ਵਿਚਾਰ ਸਾਂਝਾ ਕਰ ਰਹੇ ਹਨ।

  • ਪੀ.ਐੱਮ. ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਵਿਸ਼ਵ ਵੱਖ-ਵੱਖ ਦੌਰ ਤੋਂ ਲੰਘ ਰਿਹਾ ਹੈ। ਪੂਰਾ ਸੰਸਾਰ ਕੋਰੋਨਾ ਮਹਾਮਾਰੀ ਤੋਂ ਨਜਿੱਠਣ ਰਿਹਾ ਹੈ। ਅੱਜ ਗੰਭੀਰ ਆਤਮਮੰਥਨ ਦੀ ਜ਼ਰੂਰਤ ਹੈ।
  • ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ 8-9 ਮਹੀਨੇ ਤੋਂ ਪੂਰਾ ਵਿਸ਼ਵ ਕੋਰੋਨਾ ਗਲੋਬਲ ਮਹਾਂਮਾਰੀ ਨਾਲ ਸੰਘਰਸ਼ ਕਰ ਰਿਹਾ ਹੈ। ਇਸ ਵਿਸ਼ਵ ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ 'ਚ ਸੰਯੁਕਤ ਰਾਸ਼ਟਰ ਕਿੱਥੇ ਹੈ? ਇੱਕ ਪ੍ਰਭਾਵਸ਼ਾਲੀ ਰਿਸਪਾਂਸ ਕਿੱਥੇ ਹੈ?
  • ਪੀ.ਐੱਮ. ਮੋਦੀ ਬੋਲੇ ਇਹ ਗੱਲ ਠੀਕ ਹੈ ਕਿ ਕਹਿਣ ਨੂੰ ਤਾਂ ਤੀਜਾ ਵਿਸ਼ਵ ਯੁੱਧ ਨਹੀਂ ਹੋਇਆ ਪਰ ਇਸ ਗੱਲ ਨੂੰ ਨਕਾਰ ਨਹੀਂ ਸਕਦੇ ਕਿ ਕਈ ਲੜਾਈਆਂ ਹੋਈਆਂ, ਕਈ ਗ੍ਰਹਿ ਯੁੱਧ ਵੀ ਹੋਏ, ਕਿੰਨੇ ਹੀ ਅੱਤਵਾਦੀ ਹਮਲਿਆਂ 'ਚ ਖੂਨ ਦੀਆਂ ਨਦੀਆਂ ਵਗਦੀਆਂ ਰਹੀਆਂ। ਇਨ੍ਹਾਂ ਯੁੱਧਾਂ ਅਤੇ ਹਮਲਿਆਂ 'ਚ, ਜਿਹੜੇ ਮਾਰੇ ਗਏ ਉਹ ਸਾਡੇ ਵਰਗੇ ਇੰਸਾਨ ਹੀ ਸਨ। ਲੱਖਾਂ ਮਾਸੂਮ ਬੱਚੇ ਜਿਨ੍ਹਾਂ ਨੂੰ ਦੁਨੀਆ 'ਤੇ ਛਾ ਜਾਣਾ ਸੀ, ਉਹ ਦੁਨੀਆ ਛੱਡ ਕੇ ਚਲੇ ਗਏ। ਉਸ ਸਮੇਂ ਅਤੇ ਅੱਜ ਵੀ, ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ ਕੀ ਕਾਫ਼ੀ ਸੀ?
  • ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕ UN ਦੇ ਰੀਫਾਰਮਸ ਨੂੰ ਲੈ ਕੇ ਜੋ ਪ੍ਰੋਸੈਸ ਚੱਲ ਰਿਹਾ ਹੈ,  ਉਸਦੇ ਪੂਰਾ ਹੋਣ ਦਾ ਬਹੁਤ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਹਨ। ਭਾਰਤ ਦੇ ਲੋਕ ਪ੍ਰੇਸ਼ਾਨ ਹਨ ਕਿ ਕੀ ਇਹ ਪ੍ਰਕਿਰਿਆ ਕਦੇ ਲਾਜਿਕਲ ਐਂਡ ਤੱਕ ਪਹੁੰਚ ਸਕੇਗਾ। ਕਦੋਂ ਤੱਕ ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਡਿਸਿਜਨ ਮੇਕਿੰਗ ਸਟਰੱਕਚਰ ਤੋਂ ਵੱਖ ਰੱਖਿਆ ਜਾਵੇਗਾ।
  • ਵਿਸ਼ਵ ਦੇ ਸਭ ਤੋਂ ਵੱਡੇ ਵੈਕਸੀਨ ਉਤਪਾਦਕ ਦੇਸ਼ ਦੇ ਤੌਰ 'ਤੇ ਅੱਜ ਮੈਂ ਗਲੋਬਲ ਭਾਈਚਾਰੇ ਨੂੰ ਇੱਕ ਹੋਰ ਭਰੋਸਾ ਦੇਣਾ ਚਾਹੁੰਦਾ ਹਾਂ। ਭਾਰਤ ਦੀ ਵੈਕਸੀਨ ਪ੍ਰੋਡਕਸ਼ਨ ਅਤੇ ਵੈਕਸੀਨ ਡਿਲੀਵਰੀ ਸਮਰੱਥਾ ਪੂਰੀ ਮਨੁੱਖਤਾ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਲਈ ਕੰਮ ਆਵੇਗੀ।
  • ਭਾਰਤ ਜਦੋਂ ਕਿਸੇ ਨਾਲ ਦੋਸਤੀ ਦਾ ਹੱਥ ਵਧਾਉਂਦਾ ਹੈ, ਤਾਂ ਉਹ ਕਿਸੇ ਤੀਸਰੇ ਦੇਸ਼ ਦੇ ਖ਼ਿਲਾਫ਼ ਨਹੀਂ ਹੁੰਦਾ।  ਭਾਰਤ ਜਦੋਂ ਵਿਕਾਸ ਦੀ ਸਾਂਝੇਦਾਰੀ ਮਜ਼ਬੂਤ ਕਰਦਾ ਹੈ, ਤਾਂ ਉਸਦੇ ਪਿੱਛੇ ਕਿਸੇ ਸਾਥੀ ਦੇਸ਼ ਨੂੰ ਮਜ਼ਬੂਰ ਕਰਨ ਦੀ ਸੋਚ ਨਹੀਂ ਹੁੰਦੀ। ਅਸੀਂ ਆਪਣੀ ਵਿਕਾਸ ਯਾਤਰਾ ਤੋਂ ਮਿਲੇ ਅਨੁਭਵ ਸਾਂਝਾ ਕਰਨ 'ਚ ਕਦੇ ਪਿੱਛੇ ਨਹੀਂ ਰਹਿੰਦੇ।
  • ਮਹਾਂਮਾਰੀ ਦੇ ਇਸ ਮੁਸ਼ਕਿਲ ਸਮੇਂ 'ਚ ਵੀ ਭਾਰਤ ਦੀ ਫਾਰਮਾ ਇੰਡਸਟਰੀ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਭੇਜੀਆਂ ਹਨ।
  • ਸਿਰਫ 4-5 ਸਾਲ 'ਚ 400 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨਾ ਆਸਾਨ ਨਹੀਂ ਸੀ ਪਰ ਭਾਰਤ ਨੇ ਇਹ ਕਰਕੇ ਦਿਖਾਇਆ। ਸਿਰਫ 4-5 ਸਾਲ 'ਚ 600 ਮਿਲੀਅਨ ਲੋਕਾਂ ਨੂੰ ਓਪਨ ਡਿਫੈਕਸ਼ਨ ਤੋਂ ਆਜ਼ਾਦ ਕਰਨਾ ਆਸਾਨ ਨਹੀਂ ਸੀ ਪਰ ਭਾਰਤ ਨੇ ਇਹ ਕਰਕੇ ਦਿਖਾਇਆ।
  • ਭਾਰਤ ਦੀ ਆਵਾਜ਼ ਮਨੁੱਖਤਾ, ਮਨੁੱਖੀ ਜਾਤੀ ਅਤੇ ਮਨੁੱਖੀ ਮੁੱਲਾਂ ਦੇ ਦੁਸ਼ਮਣ-ਅੱਤਵਾਦ, ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਡਰੱਗਜ਼, ਮਨੀ ਲਾਂਡਰਿੰਗ ਖ਼ਿਲਾਫ਼ ਉੱਠੇਗੀ।

Inder Prajapati

Content Editor

Related News