ਕਰਪੂਰੀ ਠਾਕੁਰ ਦੇ ਪਿੰਡ ਪਹੁੰਚੇ PM ਮੋਦੀ, ਬਿਹਾਰ ''ਚ ਚੋਣ ਪ੍ਰਚਾਰ ਦੀ ਕਰਨਗੇ ਸ਼ੁਰੂਆਤ

Friday, Oct 24, 2025 - 12:00 PM (IST)

ਕਰਪੂਰੀ ਠਾਕੁਰ ਦੇ ਪਿੰਡ ਪਹੁੰਚੇ PM ਮੋਦੀ, ਬਿਹਾਰ ''ਚ ਚੋਣ ਪ੍ਰਚਾਰ ਦੀ ਕਰਨਗੇ ਸ਼ੁਰੂਆਤ

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ ਰਤਨ ਨਾਲ ਸਨਮਾਨਿਤ ਸਮਾਜਵਾਦੀ ਨੇਤਾ ਕਰਪੂਰੀ ਠਾਕੁਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਰਪੂਰੀ ਗ੍ਰਾਮ (ਸਮਸਤੀਪੁਰ) 'ਚ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਤੇ ਕਰਪੂਰੀ ਠਾਕੁਰ ਦੇ ਪੁੱਤਰ ਰਾਮਨਾਥ ਠਾਕੁਰ ਅਤੇ ਕਈ ਹੋਰ ਨੇਤਾ ਵੀ ਸਨ। 
ਪ੍ਰਧਾਨ ਮੰਤਰੀ ਨੇ ਇਸ ਮੌਕੇ ਮਰਹੂਮ ਨੇਤਾ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਕਰਪੂਰੀ ਠਾਕੁਰ ਨੂੰ ਪਿਛਲੇ ਸਾਲ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। 24 ਜਨਵਰੀ, 1924 ਨੂੰ ਜਨਮੇ, ਠਾਕੁਰ ਨੇ ਦੋ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਹਾਲਾਂਕਿ ਉਹ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ। ਉਹ ਰਾਜ ਵਿੱਚ ਪਛੜੇ ਵਰਗਾਂ ਲਈ ਰਾਖਵਾਂਕਰਨ ਲਾਗੂ ਕਰਨ ਲਈ ਰਾਹ ਪੱਧਰਾ ਕਰਨ ਲਈ ਜਾਣੇ ਜਾਂਦੇ ਹਨ, ਇੱਥੋਂ ਤੱਕ ਕਿ ਇਸ ਲਈ ਆਪਣੀ ਸਰਕਾਰ ਦੀ ਕੁਰਬਾਨੀ ਵੀ ਦੇ ਦਿੱਤੀ। ਉਹ ਬਿਹਾਰ ਦੇ ਪਹਿਲੇ ਗੈਰ-ਕਾਂਗਰਸੀ ਮੁੱਖ ਮੰਤਰੀ ਸਨ।


author

Shubam Kumar

Content Editor

Related News