ਬਿਸ਼ਕੇਕ ਜਾਣ ਲਈ ਮੋਦੀ ਦਾ ਹਵਾਈ ਜਹਾਜ਼ ਪਾਕਿ ਦੇ ਉੱਪਰੋਂ ਨਹੀਂ ਭਰੇਗਾ ਉਡਾਣ

06/13/2019 8:04:12 AM

ਨਵੀਂ ਦਿੱਲੀ/ਬਿਸ਼ਕੇਕ—  ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਮੁਖੀਆਂ ਦੇ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਈ ਜਹਾਜ਼ ਹੁਣ ਹਵਾ ਖੇਤਰ 'ਚੋਂ ਹੋ ਕੇ ਨਹੀਂ ਲੰਘੇਗਾ। ਉਨ੍ਹਾਂ ਦਾ ਜਹਾਜ਼ ਓਮਾਨ, ਈਰਾਨ ਅਤੇ ਕੇਂਦਰੀ ਏਸ਼ੀਆਈ ਦੇਸ਼ਾਂ ਦੇ ਹਵਾਈ ਖੇਤਰ ਤੋਂ ਹੁੰਦਾ ਹੋਇਆ ਬਿਸ਼ਕੇਕ ਪੁੱਜੇਗਾ।

ਸਰਕਾਰ ਕੋਲ ਸਨ ਦੋ ਬਦਲ—
ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬੁੱਧਵਾਰ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਮੋਦੀ ਦੇ ਬਿਸ਼ਕੇਕ ਜਾਣ ਲਈ 2 ਰਸਤਿਆਂ ਦਾ ਬਦਲ ਚੁਣਿਆ ਸੀ। ਪਹਿਲਾ ਬਦਲ ਪਾਕਿਸਤਾਨ ਉਤੋਂ ਹੋ ਕੇ ਜਾਣ ਦਾ ਸੀ। ਹੁਣ ਦੂਜਾ ਬਦਲ ਚੁਣਿਆ ਗਿਆ ਹੈ। ਇਸ ਮੁਤਾਬਕ ਮੋਦੀ ਦਾ ਹਵਾਈ ਜਹਾਜ਼ ਓਮਾਨ, ਈਰਾਨ ਅਤੇ ਕੇਂਦਰੀ ਏਸ਼ੀਆਈ ਦੇਸ਼ਾਂ ਦੇ ਹਵਾਈ ਖੇਤਰ ਤੋਂ ਹੁੰਦਾ ਹੋਇਆ ਬਿਸ਼ਕੇਕ ਪੁੱਜੇਗਾ।

ਪੀ. ਐੱਮ. ਮੋਦੀ 13-14 ਜੂਨ ਨੂੰ ਐੱਸ. ਸੀ. ਓ. ਸਮਿਟ 'ਚ ਸ਼ਾਮਲ ਹੋਣਗੇ। ਭਾਰਤ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਉਹ ਮੋਦੀ ਦੇ ਸ਼ੰਘਾਈ ਸਮਿਟ 'ਚ ਕਿਰਗਿਸਤਾਨ ਜਾਣ ਲਈ ਆਪਣਾ ਹਵਾਈ ਖੇਤਰ ਖੋਲ੍ਹ ਦੇਵੇ। ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਭਾਰਤ ਦੀ ਅਪੀਲ 'ਤੇ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ 'ਚੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਸੀ।


Related News