PM ਮੋਦੀ ਨੇ ਅਮਰੀਕਾ 'ਚ ਚੋਟੀ ਦੀਆਂ ਕੰਪਨੀਆਂ ਦੇ CEOs ਨਾਲ ਕੀਤੀ ਮੁਲਾਕਾਤ

Thursday, Sep 23, 2021 - 08:50 PM (IST)

PM ਮੋਦੀ ਨੇ ਅਮਰੀਕਾ 'ਚ ਚੋਟੀ ਦੀਆਂ ਕੰਪਨੀਆਂ ਦੇ CEOs ਨਾਲ ਕੀਤੀ ਮੁਲਾਕਾਤ

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ CEOs ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਟਾਪ 5 ਕੰਪਨੀਆਂ ਦੇ CEO ਨਾਲ ਮੁਲਾਕਾਤ ਕੀਤੀ, ਜਿਸ ਵਿੱਚ 5 CEO ਵਿੱਚ ਦੋ ਭਾਰਤੀ ਅਮਰੀਕੀ ਹਨ। ਪੀ.ਐੱਮ. ਨੇ ਅਡੋਬ ਤੋਂ ਸ਼ਾਂਤਨੂ ਨਰਾਇਣ, ਜਨਰਲ ਐਟੋਮਿਕਸ ਤੋਂ ਵਿਵੇਕ ਲਾਲ, ਕੁਆਲਕਾਮ ਤੋਂ ਕ੍ਰਿਸਟੀਆਨੋ ਆਮੋਨ, ਫਸਟ ਸੋਲਰ ਦੇ ਮਾਰਕ ਵਿਡਮਾਰ ਅਤੇ ਬਲੈਕਸਟੋਨ ਦੇ ਸਟੀਫਨ ਏ ਸ਼ਵਾਰਜ਼ਮੈਨ ਨਾਲ ਮੁਲਾਕਾਤ ਕੀਤੀ। ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਅੱਜ ਉਨ੍ਹਾਂ ਦਾ ਮੁਲਾਕਾਤ ਦਾ ਪ੍ਰੋਗਰਾਮ ਹੈ।

ਬੈਠਕ ਦੌਰਾਨ ਮੋਦੀ ਨੇ ਕੁਆਲਕਾਮ ਲਈ ਭਾਰਤ ਮੌਜੂਦ ਮੌਕਿਆਂ 'ਤੇ ਚਰਚਾ ਕੀਤੀ। ਇਸ ਤੋਂ ਬਾਅਦ ਸ਼੍ਰੀ ਏਮੋਨ ਨੇ ਭਾਰਤ ਵਿੱਚ 5ਜੀ ਅਤੇ ਹੋਰ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ।  ਕੁਆਲਕਾਮ ਪ੍ਰਮੁੱਖ ਨਾਲ ਬੈਠਕ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ ਕਿ ਗੱਲਬਾਤ ਲਾਭਦਾਇਕ ਰਹੀ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਨਿਵੇਸ਼  ਦੇ ਵੱਡੇ ਮੌਕੇ ਪੇਸ਼ ਕੀਤੇ। ਏਮੋਨ 5ਜੀ ਅਤੇ ਹੋਰ ਡਿਜ਼ੀਟਲ ਤਕਨੀਕੀ ਦੇ ਖੇਤਰ ਵਿੱਚ ਭਾਰਤ ਨਾਲ ਕੰਮ ਕਰਨ ਦੀ ਇੱਛਾ ਜਤਾਈ। ਮੋਦੀ ਅਜੇ ਤਿੰਨ ਦਿਨਾਂ ਅਮਰੀਕਾ ਦੌਰੇ 'ਤੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News