ਬਿਹਾਰ ਪੁੱਜੇ ਪ੍ਰਧਾਨ ਮੰਤਰੀ ਮੋਦੀ ! ਵਿਸ਼ਾਲ ਜਨਸਭਾ ''ਚ RJD ਤੇ ਕਾਂਗਰਸ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

Sunday, Nov 02, 2025 - 04:13 PM (IST)

ਬਿਹਾਰ ਪੁੱਜੇ ਪ੍ਰਧਾਨ ਮੰਤਰੀ ਮੋਦੀ ! ਵਿਸ਼ਾਲ ਜਨਸਭਾ ''ਚ RJD ਤੇ ਕਾਂਗਰਸ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਨੈਸ਼ਨਲ ਡੈਸਕ- ਬਿਹਾਰ 'ਚ ਚੋਣਾਂ ਕਾਰਨ ਸਿਆਸੀ ਮਾਹੌਲ ਮਘਿਆ ਹੋਇਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਬਿਹਾਰ ਪਹੁੰਚੇ ਹੋਏ ਹਨ, ਜਿੱਥੇ ਉਨ੍ਹਾਂ ਅੱਗ ਆਰਾ ਵਿਖੇ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਮਹਾਂਗਠਜੋੜ, ਖਾਸ ਕਰਕੇ ਆਰ.ਜੇ.ਡੀ. (RJD) ਅਤੇ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਆਰ.ਜੇ.ਡੀ. ਨੇ ਕਾਂਗਰਸ ਦੀ ਕਨਪਟੀ 'ਤੇ ਕੱਟਾ (ਪਿਸਤੌਲ) ਰੱਖ ਕੇ ਮੁੱਖ ਮੰਤਰੀ ਦਾ ਅਹੁਦਾ ਖੋਹ ਲਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਮਹਾਂਗਠਜੋੜ ਦੇ ਅੰਦਰੂਨੀ ਖਿੱਚੋਤਾਣ (ਘਮਾਸਾਨ) ਨੂੰ ਉਜਾਗਰ ਕਰਦਿਆਂ ਕਿਹਾ ਕਿ ਆਰ.ਜੇ.ਡੀ. ਨੇ ਇਸ ਤਰ੍ਹਾਂ ਮੁੱਖ ਮੰਤਰੀ ਦਾ ਅਹੁਦਾ ਆਪਣੇ ਨਾਂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜ਼ਬਰਦਸਤੀ ਕਾਂਗਰਸ ਤੋਂ ਮੁੱਖ ਮੰਤਰੀ ਉਮੀਦਵਾਰ ਦੇ ਸਮਰਥਨ ਦਾ ਐਲਾਨ ਕਰਵਾਇਆ ਗਿਆ।

ਪ੍ਰਧਾਨ ਮੰਤਰੀ ਨੇ ਐੱਨ.ਡੀ.ਏ. ਦੇ ਸੰਕਲਪ ਪੱਤਰ ਨੂੰ ਸਮਾਜਿਕ ਨਿਆਂ ਦੇ ਨਾਲ-ਨਾਲ ਬਿਹਾਰ ਦੇ ਹਰ ਪੱਖੀ ਵਿਕਾਸ ਦੀ ਗਾਰੰਟੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਰਾ ਵਿੱਚ ਇਕੱਠਾ ਹੋਇਆ ਜਨ ਸੈਲਾਬ ਦੱਸ ਰਿਹਾ ਹੈ ਕਿ ਲੋਕ ਇੱਕ ਵਾਰ ਫਿਰ ਸੂਬੇ ਵਿੱਚ ਐੱਨ.ਡੀ.ਏ. ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐੱਨ.ਡੀ.ਏ. ਦਾ ਸੰਕਲਪ ਹੈ ਕਿ ਬਿਹਾਰ ਦਾ ਨੌਜਵਾਨ ਬਿਹਾਰ ਵਿੱਚ ਹੀ ਕੰਮ ਕਰੇਗਾ। ਆਉਣ ਵਾਲੇ ਸਾਲਾਂ ਵਿੱਚ 1 ਕਰੋੜ ਰੁਜ਼ਗਾਰ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦਾ ਪਲਾਨ ਵੀ ਜਨਤਾ ਸਾਹਮਣੇ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਛੋਟੇ ਕਿਸਾਨਾਂ ਨੂੰ ਪੀ.ਐੱਮ. ਕਿਸਾਨ ਸਨਮਾਨ ਨਿਧੀ ਦੇ 6,000 ਰੁਪਏ ਦਿੰਦੀ ਹੈ, ਪਰ ਬਿਹਾਰ ਦੀ ਨਵੀਂ ਐੱਨ.ਡੀ.ਏ. ਸਰਕਾਰ ਆਪਣੀ ਤਰਫੋਂ 3000 ਰੁਪਏ ਹੋਰ ਵਧਾਉਣ ਵਾਲੀ ਹੈ।

ਇਹ ਵੀ ਪੜ੍ਹੋ- 121 ਲੋਕਾਂ ਦਾ ਐਨਕਾਊਂਟਰ ! ਦੁਨੀਆ ਦੇ ਸਭ ਤੋਂ ਵੱਡੀ ਪੁਲਸ ਕਾਰਵਾਈ ਮਗਰੋਂ ਦੇਸ਼ 'ਚ ਮਚਿਆ ਹੰਗਾਮਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਆਰ.ਜੇ.ਡੀ. ਨੇ ਬਿਹਾਰ ਵਿੱਚ ਜੰਗਲ ਰਾਜ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕੀਤੀ ਹੈ, ਤਾਂ ਕਾਂਗਰਸ ਦੀ ਪਛਾਣ ਸਿੱਖਾਂ ਦੇ ਕਤਲੇਆਮ (ਕਤਲ-ਏ-ਆਮ) ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਆਰ.ਜੇ.ਡੀ.-ਕਾਂਗਰਸ ਬਿਹਾਰ ਦੀ ਪਛਾਣ ਖਤਮ ਕਰਨ 'ਤੇ ਤੁਲੀ ਹੋਈ ਹੈ ਅਤੇ ਉਹ ਘੁਸਪੈਠੀਆਂ ਦੇ ਸਮਰਥਨ ਵਿੱਚ ਯਾਤਰਾਵਾਂ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਰ.ਜੇ.ਡੀ. ਦੇ ਲੋਕਾਂ ਨੇ ਪ੍ਰਯਾਗਰਾਜ ਮਹਾਕੁੰਭ ਨੂੰ 'ਫਾਲਤੂ' ਕਿਹਾ ਸੀ, ਅਤੇ ਕਾਂਗਰਸ ਦੇ ਨਾਮਦਾਰ ਨੇ ਛੱਠ ਮਹਾਪਰਵ ਨੂੰ 'ਡਰਾਮਾ' ਦੱਸਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਿਹਾਰ ਅਜਿਹੇ ਲੋਕਾਂ ਨੂੰ ਕਦੇ ਮਾਫ਼ ਨਹੀਂ ਕਰੇਗਾ ਜਿਹੜੇ ਉਨ੍ਹਾਂ ਦੀ ਆਸਥਾ ਦਾ ਅਪਮਾਨ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਬਾਬਾ ਸਾਹਿਬ ਅੰਬੇਡਕਰ, ਸਾਬਕਾ ਪ੍ਰਧਾਨ ਮੰਤਰੀ ਬਾਬੂ ਜਗਜੀਵਨ ਰਾਮ ਅਤੇ ਸੀਤਾਰਾਮ ਕੇਸਰੀ ਦਾ ਅਪਮਾਨ ਕਰਨ ਦਾ ਵੀ ਦੋਸ਼ ਲਾਇਆ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਦੇ ਲੋਕ ਇਸ ਵਾਰ ਐੱਨ.ਡੀ.ਏ. ਨੂੰ ਰਿਕਾਰਡ ਸੀਟਾਂ ਦੇਣ ਜਾ ਰਹੇ ਹਨ, ਅਤੇ 'ਜੰਗਲ ਰਾਜ' ਵਾਲੇ ਇਸ ਵਾਰ ਸਭ ਤੋਂ ਕਰਾਰੀ ਹਾਰ ਦਾ ਰਿਕਾਰਡ ਬਣਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਬਿਹਾਰ ਦੀ ਪੁਰਾਣੀ ਪੀੜ੍ਹੀ ਦੇ ਨਾਲ ਨਵੀਂ ਪੀੜ੍ਹੀ ਨੇ ਵੀ ਦੁਬਾਰਾ ਐੱਨ.ਡੀ.ਏ. ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਕਿਸੇ ਵੀ ਗਰੀਬ ਮਾਂ ਦਾ ਬੱਚਾ ਭੁੱਖਾ ਨਹੀਂ ਸੋਵੇਗਾ ਅਤੇ ਸਰਕਾਰ ਨੇ ਸਥਾਨਕ ਲੋਕਾਂ ਦੀ ਪਸੰਦ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਅਰਵਾ ਚੌਲ ਦੀ ਬਜਾਏ ਉਸਨਾ ਚੌਲ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਹਾਰ ਜਲਦੀ ਹੀ ਪੂਰਬੀ ਭਾਰਤ ਦਾ ਟੈੱਕ, ਟੈਕਸਟਾਈਲ ਅਤੇ ਟੂਰਿਜ਼ਮ ਦਾ ਵੱਡਾ ਕੇਂਦਰ ਬਣੇਗਾ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫ਼ਾ ! ਬਾਗੋ-ਬਾਗ ਹੋ ਜਾਣਗੇ ਪੰਜਾਬੀ


author

Harpreet SIngh

Content Editor

Related News