ਭ੍ਰਿਸ਼ਟਾਚਾਰ ਉਹ ਕੰਮ ਹੈ, ਜੋ ਕਾਂਗਰਸ ਪੂਰੀ ਈਮਾਨਦਾਰੀ ਨਾਲ ਕਰਦੀ: PM ਮੋਦੀ
Tuesday, Apr 09, 2019 - 01:06 PM (IST)

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਭਾਵ ਮੰਗਲਵਾਰ ਨੂੰ ਪ੍ਰਚਾਰ ਖਤਮ ਹੋ ਜਾਵੇਗਾ। ਅੱਜ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਿਵਸੈਨਾ ਦੇ ਨੇਤਾ ਊਧਵ ਠਾਕੁਰੇ ਇੱਕਠੇ ਮਹਾਰਾਸ਼ਟਰ ਦੇ ਲਾਤੂਰ ਇਲਾਕੇ 'ਚ ਸੰਯੁਕਤ ਰੈਲੀ ਕਰ ਰਹੇ ਹਨ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਨੇਤਾ ਵਿਲਾਸ ਰਾਵ ਦੇਸ਼ਮੁੱਖ ਦੇ ਗ੍ਰਹਿ ਖੇਤਰ 'ਚ ਪੀ. ਐੱਮ. ਮੋਦੀ ਨੇ ਇੱਕ ਵਾਰ ਫਿਰ ਕਾਂਗਰਸ ਦੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ 'ਚ ਭ੍ਰਿਸ਼ਟਾਚਾਰ ਹੈ। ਹਾਲ ਹੀ 'ਚ ਕਾਂਗਰਸ ਦੇ ਸਾਥੀਆਂ ਦੇ ਘਰਾਂ 'ਚੋਂ ਬਕਸੇ ਨੋਟਾਂ ਨਾਲ ਭਰੇ ਮਿਲ ਰਹੇ ਹਨ। ਨੋਟ ਨਾਲ ਵੋਟਾਂ ਖਰੀਦਣ ਦਾ ਇਹ ਪਾਪ ਇਨ੍ਹਾਂ ਦੀ ਰਾਜਨੀਤਿਕ ਸੰਸਕ੍ਰਿਤੀ ਰਹੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਨਰਿੰਦਰ ਮੋਦੀ ਊਧਵ ਠਾਕੁਰੇ ਨਾਲ ਇਕੋ ਮੰਚ 'ਤੇ ਰੈਲੀ ਕਰ ਰਹੇ ਹਨ।
ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਪਾਕਿਸਤਾਨ ਜੋ ਚਾਹੁੰਦਾ ਹੈ, ਉਹ ਭਾਸ਼ਾ ਕਾਂਗਰਸ ਬੋਲਦੀ ਹੈ, ਜੋ ਭਾਸ਼ਾ ਪਾਕਿਸਤਾਨ ਦੀ ਹੈ ਉਹ ਗੱਲਾਂ ਕਾਂਗਰਸ ਦੇ ਢਕੌਚਲਾ ਪੱਤਰ 'ਚ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਜੰਮੂ ਅਤੇ ਕਸ਼ਮੀਰ 'ਚ ਵੱਖਰਾ ਪ੍ਰਧਾਨ ਮੰਤਰੀ ਚਾਹੁਣ ਵਾਲਿਆਂ ਦੇ ਨਾਲ ਹੈ। ਕਾਂਗਰਸ ਕਹਿ ਰਹੀ ਹੈ ਕਿ ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਕਦੀ ਵੀ ਨਹੀਂ ਹਟਾਈ ਜਾਵੇਗੀ। ਇਸ ਦੇ ਨਾਲ ਕਾਂਗਰਸ ਇਹ ਵੀ ਕਹਿ ਰਹੀ ਹੈ ਕਿ ਹਿੰਸਾ ਵਾਲੇ ਇਲਾਕਿਆਂ 'ਚ ਸੈਨਾਵਾਂ ਨੂੰ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਇਹ ਵਾਪਸ ਲੈ ਲੈਣਗੇ। ਪਾਕਿਸਤਾਨ ਵੀ ਤਾਂ ਇਹੀ ਚਾਹੁੰਦਾ ਹੈ, ਜੋ ਗੱਲ ਕਾਂਗਰਸ ਦਾ ਢਕੌਚਲਾ ਪੱਤਰ ਕਹਿ ਰਿਹਾ ਹੈ, ਉਹੀ ਗੱਲ ਪਾਕਿਸਤਾਨ ਵੀ ਕਹਿ ਰਿਹਾ ਹੈ।
ਪੀ. ਐੱਮ. ਮੋਦੀ ਨੇ ਪਹਿਲੀ ਵਾਰ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਤੁਹਾਡਾ ਵੋਟ ਬਾਲਾਕੋਟਾ 'ਚ ਏਅਰ ਸਟ੍ਰਾਈਕ ਕਰਨ ਵਾਲੇ ਵੀਰ ਜਵਾਨਾਂ ਦੇ ਲਈ ਸਮਰਪਿਤ ਹੋ ਸਕਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਵਰਤਮਾਨ ਅਰਥ ਵਿਵਸਥਾ ਅਤੇ ਭਵਿੱਖ ਦੀ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਤੇ ਅਸੀ ਸੰਕਲਪ ਪੱਤਰ ਤਿਆਰ ਕੀਤਾ ਹੈ। ਅਸੀਂ ਜੋ ਸੰਕਲਪ ਪੱਤਰ ਲਿਖਿਆ ਹੈ ਉਹ ਉੱਥੋ ਤੱਕ ਹੀ ਸੀਮਿਤ ਨਹੀਂ ਰਹੇਗਾ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ 'ਚ ਦੁਬਾਰਾ ਸਰਕਾਰ ਬਣਨ 'ਤੇ ਕਿਸਾਨਾਂ, ਨੌਜਵਾਨਾਂ ਸਮੇਤ ਸਾਰੇ ਵਰਗਾਂ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾਣਗੀਆਂ।