ਸੈਟੇਲਾਈਟ ਲਾਂਚ: ਪੀ.ਐੱਮ. ਮੋਦੀ ਅਤੇ ਰਾਸ਼ਟਰਪਤੀ ਨੇ ਇਸਰੋ ਸਮੇਤ ਪੂਰੇ ਦੇਸ਼ ਨੂੰ ਦਿੱਤੀ ਵਧਾਈ

Friday, Jan 12, 2018 - 12:00 PM (IST)

ਸੈਟੇਲਾਈਟ ਲਾਂਚ: ਪੀ.ਐੱਮ. ਮੋਦੀ ਅਤੇ ਰਾਸ਼ਟਰਪਤੀ ਨੇ ਇਸਰੋ ਸਮੇਤ ਪੂਰੇ ਦੇਸ਼ ਨੂੰ ਦਿੱਤੀ ਵਧਾਈ

ਸ਼੍ਰੀਹਰਿਕੋਟਾ/ਨਵੀਂ ਦਿੱਲੀ— ਭਾਰਤੀ ਪੁਲਾੜ ਅਤੇ ਖੋਜ ਸੰਗਠਨ (ਇਸਰੋ) ਨੇ ਸ਼ੁਕੱਰਵਾਰ ਨੂੰ ਇੱਥੋਂ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਧਰੁਵੀ ਸੈਟੇਲਾਈਟ ਲਾਂਚ ਯਾਨ ਪੀ.ਐੱਸ.ਐੱਲ.ਵੀ.-40 ਸੀ ਰਾਹੀਂ ਪ੍ਰਿਥਵੀ ਨਿਰੀਖਣ ਸੈਟੇਲਾਈਟ ਕਾਰਟੋਸੈੱਟ-2 ਸਮੇਤ 31 ਸੈਟੇਲਾਈਟਾਂ ਦਾ ਸਫ਼ਲ ਲਾਂਚ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੀ ਇਸ ਕਾਮਯਾਬੀ 'ਤੇ ਵਧਾਈ ਦਿੱਤੀ। ਮੋਦੀ ਨੇ ਟਵੀਟ ਕੀਤਾ,''ਇਹ ਸਫਲਤਾ ਇਸਰੋ ਅਤੇ ਉਸ ਦੇ ਵਿਗਿਆਨੀਆਂ ਦੀ ਮਿਹਨਤ ਦਾ ਫਲ ਹੈ। ਸਾਰਿਆਂ ਨੂੰ ਮੇਰੇ ਵੱਲੋਂ ਵਧਾਈ। ਨਵੇਂ ਸਾਲ 'ਚ ਇਹ ਸਫਲਤਾ ਸਾਡੇ ਨਾਗਰਿਕਾਂ, ਕਿਸਾਨਾਂ, ਮਛੇਰਿਆਂ ਆਦਿ ਸਾਰਿਆਂ ਲਈ ਪੁਲਾੜ ਤਕਨਾਲੋਜੀ ਦੇ ਖੇਤਰ 'ਚ ਦੇਸ਼ ਦੀ ਤੇਜ਼ੀ ਨਾਲ ਵਾਧੇ ਦਾ ਲਾਭ ਲਿਆਏਗੀ।'' ਇਹ ਨਵੇਂ ਸਾਲ ਦਾ ਪਹਿਲਾ ਪੁਲਾੜ ਪ੍ਰਾਜੈਕਟ ਹੈ, ਜੋ ਸਫਲਤਾਪੂਰਨ ਰਿਹਾ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਪੂਰੀ ਇਸਰੋ ਟੀਮ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ। ਪੀ.ਐੱਸ.ਐੱਲ.ਵੀ.-ਸੀ40 ਰਾਕੇਟ ਦਾ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਸਵੇਰੇ 9.28 ਵਜੇ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਜੋ ਬੱਦਲਾਂ ਨਾਲ ਭਰੇ ਆਸਮਾਨ ਨੂੰ ਚੀਰਦਾ ਹੋਇਆ ਆਪਣੀ ਮੰਜ਼ਲ ਵੱਲ ਵਧ ਗਿਆ।

ਇਸ ਰਾਕੇਟ ਰਾਹੀਂ ਕਾਰਟੋਸੈੱਟ-2 ਦੇ ਨਾਲ 28 ਵਿਦੇਸ਼ੀ ਸੈਟੇਲਾਈਟਾਂ ਦਾ ਵੀ ਲਾਂਚ ਕੀਤਾ ਗਿਆ, ਜਿਸ 'ਚ ਅਮਰੀਕਾ ਅਤੇ ਫਿਨਲੈਂਡ ਦੇ ਸੈਟੇਲਾਈਟ ਸ਼ਾਮਲ ਹਨ। ਇਸ ਦੇ ਨਾਲ ਹੀ 2 ਹੋਰ ਭਾਰਤੀ ਸੈਟੇਲਾਈਟ-5 ਕਿਲੋ ਭਾਰੀ ਨੈਨੋ ਪੁਲਾੜ ਯਾਨ ਅਤੇ ਲਗਭਗ 100 ਕਿਲੋ ਭਾਰੀ ਮਾਈਕ੍ਰੋ ਸੈਟੇਲਾਈਟ ਸ਼ਾਮਲ ਹਨ। ਸਾਰੇ 31 ਸੈਟੇਲਾਈਟਾਂ ਦਾ ਭਾਰ 1323 ਕਿਲੋਗ੍ਰਾਮ ਹੈ।

ਇਹ ਦੇਸ਼ ਦਾ ਇਸ ਸਾਲ ਪਹਿਲਾਂ ਪੀ.ਐੱਸ.ਐੱਲ.ਵੀ. ਮਿਸ਼ਨ ਹੈ।

 


Related News