ਤਾਂ ਫਿਰ ਚਰਚਾ ਦਾ ਮੰਚ ਬਣ ਕੇ ਰਹਿ ਜਾਵੇਗਾ... PM ਮੋਦੀ ਨੇ ਸੰਯੁਕਤ ਰਾਸ਼ਟਰ 'ਚ ਮੁੜ ਕੀਤੀ ਸੁਧਾਰਾਂ ਦੀ ਵਕਾਲਤ

Sunday, May 21, 2023 - 10:18 PM (IST)

ਤਾਂ ਫਿਰ ਚਰਚਾ ਦਾ ਮੰਚ ਬਣ ਕੇ ਰਹਿ ਜਾਵੇਗਾ... PM ਮੋਦੀ ਨੇ ਸੰਯੁਕਤ ਰਾਸ਼ਟਰ 'ਚ ਮੁੜ ਕੀਤੀ ਸੁਧਾਰਾਂ ਦੀ ਵਕਾਲਤ

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੰਯੁਕਤ ਰਾਸ਼ਟਰ ਵਰਗੀਆਂ ਪ੍ਰਮੁੱਖ ਆਲਮੀ ਸੰਸਥਾਵਾਂ 'ਚ ਸੁਧਾਰਾਂ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਜੇਕਰ ਅਜਿਹੀਆਂ ਸੰਸਥਾਵਾਂ ਮੌਜੂਦਾ ਦੁਨੀਆ ਦੀਆਂ ਹਕੀਕਤਾਂ ਨੂੰ ਨਹੀਂ ਦਰਸਾਉਂਦੀਆਂ ਤਾਂ ਇਹ ਸਿਰਫ਼ 'ਚਰਚਾ ਦਾ ਮੰਚ' ਬਣ ਕੇ ਹੀ ਰਹਿ ਜਾਣਗੀਆਂ। ਮੋਦੀ ਨੇ ਕਿਹਾ ਕਿ ਪਿਛਲੀ ਸਦੀ ਵਿੱਚ ਬਣੇ ਸੰਯੁਕਤ ਰਾਸ਼ਟਰ ਅਤੇ ਸੁਰੱਖਿਆ ਪ੍ਰੀਸ਼ਦ ਵਰਗੀਆਂ ਸੰਸਥਾਵਾਂ 21ਵੀਂ ਸਦੀ ਦੀ ਪ੍ਰਣਾਲੀ ਅਤੇ ਹਕੀਕਤ ਦੇ ਮੁਤਾਬਕ ਨਹੀਂ ਹਨ। ਇਨ੍ਹਾਂ ਸੰਸਥਾਵਾਂ ਨੂੰ ਵੀ ਗਲੋਬਲ ਸਾਊਥ (ਘੱਟ ਵਿਕਸਤ ਦੇਸ਼ਾਂ) ਦੀ ਆਵਾਜ਼ ਬਣਨਾ ਹੋਵੇਗਾ, ਨਹੀਂ ਤਾਂ ਸੰਯੁਕਤ ਰਾਸ਼ਟਰ ਅਤੇ ਸੁਰੱਖਿਆ ਪ੍ਰੀਸ਼ਦ ਸਿਰਫ਼ ਗੱਲਬਾਤ ਦਾ ਮੰਚ ਬਣ ਕੇ ਰਹਿ ਜਾਣਗੇ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਗਸ਼ਤ ਦੌਰਾਨ ਹੈਲੀਕਾਪਟਰ ਕ੍ਰੈਸ਼, ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ

ਹੀਰੋਸ਼ੀਮਾ 'ਚ ਜੀ-7 ਸਮੂਹ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਹੈਰਾਨੀ ਪ੍ਰਗਟਾਈ, "ਇਹ ਸੋਚਣ ਵਾਲੀ ਗੱਲ ਕਿ ਸਾਨੂੰ ਵੱਖ-ਵੱਖ ਪਲੇਟਫਾਰਮਾਂ 'ਤੇ ਸ਼ਾਂਤੀ ਅਤੇ ਸਥਿਰਤਾ ਬਾਰੇ ਗੱਲ ਕਿਉਂ ਕਰਨੀ ਪੈ ਰਹੀ ਹੈ?" ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸ਼ੁਰੂਆਤ ਸ਼ਾਂਤੀ ਸਥਾਪਤ ਕਰਨ ਦੇ ਵਿਚਾਰ ਨਾਲ ਕੀਤੀ ਗਈ ਸੀ ਤਾਂ ਫਿਰ ਅੱਜ ਇਹ ਸੰਘਰਸ਼ ਨੂੰ ਰੋਕਣ 'ਚ ਸਫਲ ਕਿਉਂ ਨਹੀਂ ਹੋ ਰਿਹਾ ਹੈ?

ਇਹ ਵੀ ਪੜ੍ਹੋ : PM ਮੋਦੀ ਨੇ G-7 ਦੇ 7ਵੇਂ ਕਾਰਜ ਸੈਸ਼ਨ ਨੂੰ ਕੀਤਾ ਸੰਬੋਧਨ, ਕਿਹਾ- ਅਸੀਂ ਇਤਿਹਾਸ ਦੇ ਮਹੱਤਵਪੂਰਨ ਮੋੜ 'ਤੇ ਖੜ੍ਹੇ ਹਾਂ

ਪ੍ਰਧਾਨ ਮੰਤਰੀ ਨੇ ਕਿਹਾ, "ਸੰਯੁਕਤ ਰਾਸ਼ਟਰ ਵਿੱਚ ਵੀ ਅੱਤਵਾਦ ਦੀ ਪਰਿਭਾਸ਼ਾ ਨੂੰ ਸਵੀਕਾਰ ਕਿਉਂ ਨਹੀਂ ਕੀਤਾ ਗਿਆ? ਜੇਕਰ ਆਤਮ-ਚਿੰਤਨ ਕੀਤਾ ਜਾਵੇ ਤਾਂ ਇਕ ਗੱਲ ਸਪੱਸ਼ਟ ਹੈ ਕਿ ਪਿਛਲੀ ਸਦੀ ਵਿੱਚ ਬਣੀਆਂ ਇਹ ਸੰਸਥਾਵਾਂ 21ਵੀਂ ਸਦੀ ਦੇ ਸਿਸਟਮ ਅਨੁਸਾਰ ਨਹੀਂ ਹਨ ਤੇ ਇਹ ਮੌਜੂਦਾ ਹਕੀਕਤਾਂ ਨੂੰ ਨਹੀਂ ਦਰਸਾਉਂਦੀਆਂ।" ਮੋਦੀ ਨੇ ਕਿਹਾ, "ਇਸੇ ਲਈ ਇਹ ਜ਼ਰੂਰੀ ਹੈ ਕਿ ਸੰਯੁਕਤ ਰਾਸ਼ਟਰ ਵਰਗੀਆਂ ਵੱਡੀਆਂ ਸੰਸਥਾਵਾਂ ਵਿੱਚ ਸੁਧਾਰਾਂ ਨੂੰ ਸ਼ਾਮਲ ਕੀਤਾ ਜਾਵੇ। ਇਨ੍ਹਾਂ ਅਦਾਰਿਆਂ ਨੂੰ ਵੀ ਗਲੋਬਲ ਸਾਊਥ ਦੀ ਆਵਾਜ਼ ਬਣਨਾ ਹੋਵੇਗਾ, ਨਹੀਂ ਤਾਂ ਅਸੀਂ ਸੰਘਰਸ਼ਾਂ ਨੂੰ ਖਤਮ ਕਰਨ ਦੀਆਂ ਸਿਰਫ ਗੱਲਾਂ ਹੀ ਕਰਦੇ ਰਹਾਂਗੇ। ਸੰਯੁਕਤ ਰਾਸ਼ਟਰ ਅਤੇ ਸੁਰੱਖਿਆ ਪ੍ਰੀਸ਼ਦ ਸਿਰਫ਼ ਗੱਲਬਾਤ ਦਾ ਮੰਚ ਬਣ ਕੇ ਰਹਿ ਜਾਣਗੇ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News