ਮਾਲਦੀਵ ਦੇ ਰਾਸ਼ਟਰਪਤੀ ਸੋਲਿਹ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਿਲ ਹੋਣਗੇ PM ਨਰਿੰਦਰ ਮੋਦੀ

Wednesday, Oct 31, 2018 - 03:01 PM (IST)

ਨਵੀਂ ਦਿੱਲੀ-ਮਾਲਦੀਵ 'ਚ ਹੁਣ ਹਾਲ ਹੀ 'ਚ ਚੋਣਾਵੀਂ ਨਤੀਜਿਆਂ 'ਚ ਇਬ੍ਰਾਹਿਮ ਮੁਹੰਮਦ ਸੋਲਿਹ ਨੂੰ ਜਿੱਤ ਪ੍ਰਾਪਤ ਹੋਈ ਹੈ।17 ਨਵੰਬਰ ਨੂੰ ਉਹ ਦੇਸ਼ ਦੇ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣਗੇ। ਰਿਪੋਰਟ ਮੁਤਾਬਕ ਪੀ. ਐੱਮ. ਨਰਿੰਦਰ ਮੋਦੀ , ਸੋਲਿਹ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਿਲ ਹੋਣਗੇ। 

ਪ੍ਰਧਾਨ ਮੰਤਰੀ ਮੋਦੀ ਦਾ ਹੋਵੇਗਾ ਪਹਿਲਾ ਦੌਰਾ-
ਰਿਪੋਰਟ ਮੁਤਾਬਕ ਪੀ. ਐੱਮ. ਨਰਿੰਦਰ ਮੋਦੀ ਨੂੰ ਸਹੁੰ ਚੁੱਕ ਸਮਾਗਮ ਦੇ ਲਈ ਖਾਸ ਤੌਰ 'ਤੇ ਸੱਦਾ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਜੇਕਰ ਪੀ. ਐੱਮ. ਮੋਦੀ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਪਹਿਲਾਂ ਦੌਰਾ ਹੋਵੇਗਾ। 

ਸੁਧਰਨਗੇ ਸੰਬੰਧ-
ਪਰ ਸੋਲਿਹ ਦੀ ਜਿੱਤ ਤੋਂ ਮਾਲਦੀਵ ਦੀ ਵਿਦੇਸ਼ ਨੀਤੀ 'ਚ ਸੰਤੁਲਨ ਬਹਾਲ ਹੋਣ ਦੀ ਉਮੀਦ ਹੈ, ਕਿਉਂਕਿ ਆਉਣ ਵਾਲੇ ਰਾਸ਼ਟਰਪਤੀ ਨੇ ਆਪਣੇ ਦੇਸ਼ 'ਚ ਸਾਰੀਆਂ ਬੇਲਟ ਅਤੇ ਰੋਡ ਪਹਿਲ ਜਾਂ ਇਨਸ਼ੇਟਿਵ (ਬੀ. ਆਰ. ਆਈ.) ਪਰਿਯੋਜਨਾਵਾਂ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਰਿਪੋਰਟ ਮੁਤਾਬਕ ਦੋਵਾਂ ਨੇਤਾਵਾਂ ਨੇ ਭਾਰਤ ਅਤੇ ਮਾਲਦੀਵ ਦੇ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਦੋਸਤਾਨਾ ਸੰਬੰਧਾਂ ਦੀ ਦਿਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੱਤਾ ਹੈ।''

ਇਸ ਕਾਰਨ ਪੀ. ਐੱਮ. ਮੋਦੀ ਨਹੀ ਗਏ ਸੀ ਮਾਲਦੀਵ ਦੀ ਯਾਤਰਾ 'ਤੇ -
ਇਸ ਤੋਂ ਇਲਾਵਾ ਸਾਲ 2015 'ਚ ਪੀ. ਐੱਮ. ਮੋਦੀ ਨੇ ਮਾਲਦੀਵ ਦੀ ਯਾਤਰਾ 'ਤੇ ਜਾਣ ਵਾਲੇ ਸੀ, ਜਦੋਂ ਉਹ ਮਾਲਦੀਵ ਦੇ ਨੇੜੇ ਦੂਜੇ ਹਿੰਦ ਮਹਾਂਸਾਗਰ ਖੇਤਰਾਂ ਦੀ ਯਾਤਰਾ ਕਰਨ ਗਏ ਸਨ ਪਰ ਉੱਥੋ ਦੇ ਰਾਜਨੀਤਿਕ ਸੰਕਟ ਅਤੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ ਸੀ।

ਫੋਨ 'ਤੇ ਦਿੱਤੀ ਸੀ ਵਧਾਈ-
ਸੋਲਿਹ ਦੇ ਜਿੱਤਣ ਤੋਂ ਬਾਅਦ ਪੀ. ਐੱਮ. ਮੋਦੀ ਨੇ ਫੋਨ ਕਰ ਕੇ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਸੀ। ਫੋਨ 'ਤੇ ਪੀ. ਐੱਮ. ਮੋਦੀ ਵੇ ਦੋਵਾਂ ਦੇਸ਼ਾਂ 'ਚ ਸਹਿਯੋਗ ਵਧਾਉਣ ਦੀ ਗੱਲ ਕੀਤੀ ਸੀ। ਇਸ ਦੇ ਨਾਲ ਸੋਲਿਹ ਨੂੰ ਭਾਰਤ 'ਚ ਆਉਣ ਲਈ ਸੱਦਾ ਭੇਜਿਆ ਸੀ। ਇਸ ਤੋਂ ਇਲਾਵਾ ਭਾਰਤ ਨੇ ਹੁਣ ਤੱਕ ਸਪੱਸ਼ਟ ਫੈਸਲਾ ਨਹੀਂ ਲਿਆ ਹੈ ਕਿ ਪੀ. ਐੱਮ. ਮੋਦੀ ਸਮਾਰੋਹ 'ਚ ਭਾਗ ਲੈਣਗੇ ਜਾਂ ਨਹੀਂ।


Related News