ਵੱਡੀ ਖ਼ੁਸ਼ਖ਼ਬਰੀ! ਇਸ ਸੂਬੇ ''ਚ ਸਸਤਾ ਹੋ ਗਿਆ ਪੈਟਰੋਲ, ਇੰਨੀ ਘਟੀ ਕੀਮਤ
Monday, Mar 03, 2025 - 05:30 PM (IST)

ਨੈਸ਼ਨਲ ਡੈਸਕ- ਛੱਤੀਸਗੜ੍ਹ ਸਰਕਾਰ ਨੇ 2025 ਦੇ ਬਜਟ 'ਚ ਆਮ ਲੋਕਾਂ ਲਈ ਵੱਡੀ ਰਾਹਤ ਦਿੱਤੀ ਹੈ। ਸੂਬਾ ਸਰਕਾਰ ਨੇ ਪੈਟਰੋਲ ਦੀ ਕੀਮਤ 'ਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸੂਬੇ 'ਚ ਵਧਦੀ ਮਹਿੰਗਾਈ ਦਰਮਿਆਨ ਜਨਤਾ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਵਿੱਤ ਮੰਤਰੀ ਓ.ਪੀ. ਚੌਧਰੀ ਨੇ ਸੋਮਵਾਰ ਨੂੰ ਬਜਟ ਪੇਸ਼ ਕਰਦੇ ਹੋਏ ਇਹ ਐਲਾਨ ਕੀਤਾ।
ਛੱਤੀਸਗੜ੍ਹ ਬਜਟ 2025 : ਕੀ-ਕੀ ਹੋਏ ਐਲਾਨ
ਇਸ ਸਾਲ ਛੱਤੀਸਗੜ੍ਹ ਸਰਕਾਰ ਨੇ 1.65 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ, ਜਿਸ ਵਿਚ ਕਈ ਮਹੱਤਵਪੂਰਨ ਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੁਝ ਪ੍ਰਮੁੱਖ ਐਲਾਨ ਇਸ ਪ੍ਰਕਾਰ ਹਨ:-
ਇਹ ਵੀ ਪੜ੍ਹੋ- 5 ਰੁਪਏ ਸਸਤਾ ਹੋ ਗਿਆ ਡੀਜ਼ਲ, ਪੈਟਰੋਲ ਦੀ ਵੀ ਘਟੀ ਕੀਮਤ
- ਪੈਟਰੋਲ 'ਤੇ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ
- ਆਦੀਵਾਸੀ ਇਲਾਕਿਆਂ ਦੇ ਇੰਫਰਾਸਟ੍ਰਕਚਰ ਡਿਵੈਲਪਮੈਂਟ ਦੀ ਯੋਜਨਾ
- ਨਿਊ ਰਾਇਪੁਰ 'ਚ 100 ਏਕੜ 'ਚ ਮੋਡੀਸਿਟੀ ਡਿਵੈਲਪਮੈਂਟ ਦੀ ਯੋਜਨਾ
- ਹੋਮ ਸਟੇ ਪਾਲਿਸੀ ਲਈ 5 ਕਰੋੜ ਰੁਪਏ ਦਾ ਬਜਟ
- ਮੁੱਖ ਮੰਤਰੀ ਮੋਬਾਇਲ ਟਾਵਰ ਯੋਜਨਾ ਦਾ ਐਲਾਨ
- ਪੀ.ਐੱਮ. ਆਵਾਸ ਯੋਜਨਾ ਦਾ ਲਾਭ ਦੋਪਹੀਆ ਵਾਹਨ ਅਤੇ 5 ਏਕੜ ਤਕ ਜ਼ਮੀਨ ਰੱਖਣ ਵਾਲਿਆਂ ਨੂੰ ਵੀ ਮਿਲੇਗਾ
ਛੱਤੀਸਗੜ੍ਹ 'ਚ ਪੈਟਰੋਲ ਦੇ ਨਵੀਂ ਕੀਮਤ
ਛੱਤੀਸਗੜ੍ਹ 'ਚ ਫਿਲਹਾਲ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਹਨ। ਬਜਟ 'ਚ ਹੋਏ ਐਲਾਨ ਤੋਂ ਬਾਅਦ ਹੁਣ ਪੈਟਰੋਲ ਦੀ ਕੀਮਤ 1 ਰੁਪਏ ਪ੍ਰਤੀ ਲੀਟਰ ਘੱਟ ਹੋ ਜਾਵੇਗੀ, ਜਿਸ ਨਾਲ ਕਈ ਸ਼ਹਿਰਾਂ 'ਚ ਕੀਮਤਾਂ 100 ਰੁਪਏ ਤੋਂ ਹੇਠਾਂ ਆ ਸਕਦੀਆਂ ਹਨ।
ਇਹ ਵੀ ਪੜ੍ਹੋ- ਰੇਲ ਯਾਤਰੀ ਧਿਆਨ ਦੇਣ! ਜੰਮੂ ਜਾਣ ਵਾਲੀ Train ਹੋ ਗਈ ਰੱਦ
ਮੌਜੂਦਾ ਸਮੇਂ 'ਚ ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ ਦੀਆਂ ਕੀਮਤਾਂ-
ਰਾਏਪੁਰ- 100.45 ਰੁਪਏ ਪ੍ਰਤੀ ਲੀਟਰ
ਰਾਜਨਾਂਦਗਾਓਂ- 100.85 ਰੁਪਏ ਪ੍ਰਤੀ ਲੀਟਰ
ਬਸਤਰ- 102.11 ਰੁਪਏ ਪ੍ਰਤੀ ਲੀਟਰ
ਬਿਲਾਸਪੁਰ- 101.25 ਰੁਪਏ ਪ੍ਰਤੀ ਲੀਟਰ
ਦੰਤੇਵਾੜਾ- 102.09 ਰੁਪਏ ਪ੍ਰਤੀ ਲੀਟਰ
ਦੁਰਗ- 100.80 ਰੁਪਏ ਪ੍ਰਤੀ ਲੀਟਰ
ਜਸ਼ਪੁਰ- 101.93 ਰੁਪਏ ਪ੍ਰਤੀ ਲੀਟਰ
ਇਹ ਵੀ ਪੜ੍ਹੋ- EPFO ਦੇ ਕਰੋੜਾਂ ਮੈਂਬਰਾਂ ਲਈ ਵੱਡੀ ਖਬਰ, Interest Rate 'ਤੇ ਚੱਲੇਗੀ ਕੈਂਚੀ!