Alert! ਹੀਟਰ ਚਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

Tuesday, Mar 04, 2025 - 05:46 PM (IST)

Alert! ਹੀਟਰ ਚਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਨੈਸ਼ਨਲ ਡੈਸਕ- ਜੇਕਰ ਤੁਸੀਂ ਵੀ ਸਰਦੀਆਂ 'ਚ ਹੀਟਰ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕਦੇ ਵੀ ਬੰਦ ਗੱਡੀ ਜਾਂ ਬੰਦ ਕਮਰੇ 'ਚ ਹੀਟ ਚਲਾ ਕੇ ਨਹੀਂ ਸੋਣਾ ਚਾਹੀਦਾ। ਇਸ ਨਾਲ ਤੁਹਾਡੀ ਜਾਨ ਖਤਰੇ 'ਚ ਪੈ ਸਕਦੀ ਹੈ। ਹੰਦਵਾੜਾ 'ਚ ਅਜਿਹੀ ਹੀ ਇਕ ਦੁਖਦ ਘਟਨਾ ਸਾਹਮਣੇ ਆਈ ਹੈ। ਇਥੇ ਇਕ ਚਾਲਕ ਆਪਣੇ ਵਾਹਨ ਦੇ ਅੰਦਰ ਮ੍ਰਿਤਕ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹੀਟਰ ਗੈਸ ਲੀਕ ਹੋਣ ਕਾਰਨ ਉਸਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਜੰਮੂ ਦੇ ਖੁਟਵਾ ਨਿਵਾਸੀ ਮੁਸ਼ੱਰਫ ਅਲੀ ਪੁੱਤਰ ਸ਼ਾਹਬ ਦੀਨ ਦੇ ਰੂਪ 'ਚ ਹੋਈ ਹੈ। 

ਸ਼ੁਰੂਆਤੀ ਰਿਪੋਰਟਾਂ ਤੋਂ ਪਚਾ ਲੱਗਾ ਹੈ ਕਿ ਉਸਨੇ ਪੂਰੀ ਰਾਤ ਕਾਰ 'ਚ ਹੀਟਰ ਚਲਾ ਕੇ ਰੱਖਿਆ ਸੀ। ਹੋ ਸਕਦਾ ਹੈ ਕਿ ਗੱਡੀ 'ਚ ਕਾਰਬਨ ਮੋਨੋਆਕਸਾਈਡ ਭਰ ਗਈ ਹੋਵੇ ਅਤੇ ਇਸੇ ਕਾਰਨ ਚਾਲਕ ਦਾ ਦਮ ਘੁੱਟ ਗਿਆ ਹੋਵੇ। ਉਥੇ ਹੀ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਤ ਦੇ ਕਾਰਨ ਦੀ ਪੁਸ਼ਟੀ ਲਈ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 

ਨਾਲ ਹੀ ਨਿਵਾਸੀਆਂ ਨੂੰ ਕਾਰ ਹੀਟਰ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਨ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਬੰਦ ਗੱਡੀਆਂ 'ਚ ਇਸਦੀ ਵਰਤੋਂ ਨਾ ਕੀਤੀ ਜਾਵੇ। 


author

Rakesh

Content Editor

Related News