ਕਾਂਗਰਸ ਪ੍ਰਧਾਨ ਖੜਗੇ ਦਾ PM ਮੋਦੀ ''ਤੇ ਤੰਜ਼, ਕਿਹਾ- ਮਹਿੰਗਾਈ ਦੇ ਮੁੱਦੇ ''ਤੇ ਜੁੜੇਗਾ ਭਾਰਤ, ਜਿੱਤੇਗਾ ਇੰਡੀਆ
Friday, Sep 15, 2023 - 03:25 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਧਰ-ਉੱਧਰ ਦੀਆਂ ਗੱਲਾਂ ਕਰ ਕੇ 'ਮਹਿੰਗਾਈ ਦੀ ਮਹਾਲੁੱਟ' ਤੋਂ ਧਿਆਨ ਭਟਕਾਉਣਾ ਚਾਹੁੰਦੇ ਹਨ। ਕਾਂਗਰਸ ਪ੍ਰਧਾਨ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਮਹਿੰਗਾਈ ਨੂੰ ਲੈ ਕੇ ਇਕ ਚਾਰਟ ਵੀ ਸਾਂਝਾ ਕੀਤਾ ਹੈ, ਜਿਸ 'ਚ ਇਹ ਦੱਸਿਆ ਗਿਆ ਹੈ ਕਿ ਮੁੱਖ ਖਾਣ ਵਾਲੀਆਂ ਵਸਤੂਆਂ 'ਤੇ ਮਹਿੰਗਾਈ ਦਰ 10 ਫੀਸਦੀ ਦੇ ਕਰੀਬ ਹੈ।
ਖੜਗੇ ਨੇ ਪ੍ਰਧਾਨ ਮੰਤਰੀ 'ਤੇ ਤੰਜ਼ ਕੱਸਦੇ ਹੋਏ ਕਿਹਾ,''ਤੂੰ ਇੱਧਰ-ਉੱਧਰ ਦੀ ਨਾ ਗੱਲ ਕਰ, ਇਹ ਦੱਸ ਕੇ ਕਾਫ਼ਲਾ ਕਿਉਂ ਲੁੱਟਿਆ?'' ਉਨ੍ਹਾਂ ਕਿਹਾ,''ਮੋਦੀ ਜੀ ਇੱਧਰ-ਉੱਧਰ ਦੀਆਂ ਗੱਲਾਂ ਕਰ ਕੇ ਜਨਤਾ ਦਾ ਧਿਆਨ, 'ਮਹਿੰਗਾਈ ਦੀ ਮਹਾਲੁੱਟ' ਤੋਂ ਹਟਾਉਣਾ ਚਾਹੁੰਦੇ ਹਨ।'' ਮੋਦੀ ਸਰਕਾਰ ਦੀ ਮਹਾਲੁੱਟ ਕਾਰਨ, ਕਮਰਤੋੜ ਮਹਿੰਗਾਈ ਦਾ ਸਭ ਤੋਂ ਵੱਧ ਖਾਮਿਆਜ਼ਾ 20 ਫੀਸਦੀ ਸਭ ਤੋਂ ਗਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।'' ਉਨ੍ਹਾਂ ਦਾਅਵਾ ਕੀਤਾ,''ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਅਤੇ ਦੇਸ਼ ਹੁਣ ਜਾਣ ਗਿਆ ਹੈ ਕਿ ਉਨ੍ਹਾਂ ਦੀਆਂ ਤਕਲੀਫ਼ਾਂ ਦਾ ਇਕਮਾਤਰ ਕਾਰਨ ਭਾਜਪਾ ਹੀ ਹੈ। ਆਉਣ ਵਾਲੀਆਂ ਚੋਣਾਂ 'ਚ ਜਨਤਾ ਭਾਜਪਾ ਨੂੰ ਸਬਕ ਸਿਖਾ ਕੇ, ਇਸ ਮਹਾਲੁੱਟ ਦਾ ਬਦਲਾ ਜ਼ਰੂਰ ਲਵੇਗੀ।'' ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ,''ਮਹਿੰਗਾਈ ਦੇ ਮੁੱਦੇ 'ਤੇ ਜੁੜੇਗਾ ਭਾਰਤ, ਜਿੱਤੇਗਾ ਇੰਡੀਆ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8