Beauty Parlor ਜਾਂ Salon ਤੋਂ ਵਾਲ ਧੋਣ ਵਾਲੇ ਲੋਕ ਸਾਵਧਾਨ! ਹੋ ਸਕਦੇ ਹੋ ਗੰਭੀਰ ਬੀਮਾਰੀ ਦੇ ਸ਼ਿਕਾਰ
Tuesday, Jan 21, 2025 - 10:43 AM (IST)
ਨੈਸ਼ਨਲ ਡੈਸਕ : ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਸਰੀਰ ਦੀ ਥਕਾਵਟ ਨੂੰ ਦੂਰ ਕਰਨ, ਵਾਲਾਂ ਦੀ ਚਮਕ ਨੂੰ ਹੋਰ ਵਧਾਉਣ ਲਈ ਹੇਅਰ ਡ੍ਰੈਸਰ (ਸੈਲੂਨ) ਕੋਲ ਜਾ ਕੇ ਵਾਲਾਂ ਨੂੰ ਧੋਆਉਣ ਅਤੇ ਸ਼ੈਂਪੂ ਕਰਨ ਦੇ ਚਾਹਵਾਨ ਹੁੰਦੇ ਹਨ। ਅਜਿਹਾ ਕਰਵਾ ਕੇ ਉਹਨਾਂ ਨੂੰ ਬਹੁਤ ਸਾਰਾ ਆਰਾਮ ਮਹਿਸੂਸ ਹੁੰਦਾ ਹੈ। ਹਾਲਾਂਕਿ, ਬਿਊਟੀ ਪਾਰਲਰ ਜਾਂ ਸੈਲੂਨ ਵਿੱਚ ਹੇਅਰ ਸਪਾ ਪ੍ਰਕਿਰਿਆ ਤੋਂ ਬਾਅਦ ਵਾਲਾਂ ਨੂੰ ਧੋਣ ਨਾਲ 'ਬਿਊਟੀ ਪਾਰਲਰ ਸਟ੍ਰੋਕ ਸਿੰਡਰੋਮ' (BPSS) ਨਾਮਕ ਇੱਕ ਗੰਭੀਰ ਦੁਰਲੱਭ ਸਿਹਤ ਪੇਚੀਦਗੀ ਦਾ ਕਾਰਨ ਬਣ ਸਕਦਾ ਹੈ।
ਵੱਖ-ਵੱਖ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਬਿਊਟੀ ਪਾਰਲਰ ਜਾਂ ਸੈਲੂਨ ਵਿੱਚ ਵਾਲ ਧੋਣ ਲਈ ਵਰਤੇ ਜਾਣ ਵਾਲੇ 'ਬੈਕਵਾਸ਼ ਬੇਸਿਨ' 'ਤੇ ਸਿਰ ਨੂੰ ਇੱਕ ਖ਼ਾਸ ਕੋਣ 'ਤੇ ਰੱਖ ਕੇ ਬੈਠਣਾ ਜਾਂ ਲੇਟਣਾ ਨਾ ਸਿਰਫ਼ ਗਰਦਨ ਵਿੱਚ ਦਰਦ ਅਤੇ ਸੱਟ ਦਾ ਕਾਰਨ ਬਣ ਸਕਦਾ ਹੈ। ਇਸ ਸਬੰਧ ਦੇ ਕੁਝ ਮਾਮਲਿਆਂ ਵਿੱਚ ਵਿਅਕਤੀ ਨੂੰ ਸਟ੍ਰੋਕ ਦਾ ਸ਼ਿਕਾਰ ਹੋਣ ਦਾ ਖ਼ਤਰਾ ਹੁੰਦਾ ਹੈ।
ਕੀ ਹੈ ਬਿਊਟੀ ਪਾਰਲਰ ਸਟ੍ਰੋਕ ਸਿੰਡਰੋਮ ?
ਅਮਰੀਕੀ ਨਿਊਰੋਲੋਜਿਸਟ ਡਾ. ਮਾਈਕਲ ਵੇਨਟਰੌਬ ਨੇ ਪਹਿਲੀ ਵਾਰ 1993 ਵਿੱਚ BPSS ਦੀ ਪਛਾਣ ਕੀਤੀ ਸੀ। ਉਹਨਾਂ ਨੇ ਪਾਇਆ ਸੀ ਕਿ ਉਸਦੇ ਕੁਝ ਮਰੀਜ਼ਾਂ, ਜੋ ਸਟ੍ਰੋਕ ਨਾਲ ਸਬੰਧਤ ਗੰਭੀਰ ਲੱਛਣਾਂ ਤੋਂ ਪੀੜਤ ਸਨ, ਉਨ੍ਹਾਂ ਨੂੰ ਬਿਊਟੀ ਪਾਰਲਰ ਜਾਂ ਸੈਲੂਨ ਵਿੱਚ ਆਪਣੇ ਵਾਲਾਂ ਨੂੰ ਸ਼ੈਂਪੂ ਕਰਵਾਉਣ ਤੋਂ ਬਾਅਦ ਇਹ ਸਮੱਸਿਆਵਾਂ ਪੈਦਾ ਹੋਈਆਂ ਸਨ। ਸਟ੍ਰੋਕ ਇੱਕ ਕਿਸਮ ਦੀ ਦਿਮਾਗੀ ਸੱਟ ਹੈ, ਜੋ ਉਦੋਂ ਹੁੰਦੀ ਹੈ ਜਦੋਂ ਦਿਮਾਗ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਇਹ ਆਮ ਤੌਰ 'ਤੇ ਦਿਮਾਗ ਵਿੱਚ ਕਿਸੇ ਵੱਡੀ ਖੂਨ ਨਾੜੀ ਵਿੱਚ ਖੂਨ ਦੇ ਥੱਕੇ ਜਾਂ ਫਟਣ ਕਾਰਨ ਹੁੰਦਾ ਹੈ, ਜਿਸ ਕਾਰਨ ਸੈੱਲਾਂ ਨੂੰ ਆਕਸੀਜਨ, ਗਲੂਕੋਜ਼ ਅਤੇ ਹੋਰ ਪੌਸ਼ਟਿਕ ਤੱਤ ਲੋੜੀਂਦੀ ਮਾਤਰਾ ਵਿੱਚ ਨਹੀਂ ਮਿਲ ਪਾਉਂਦੇ ਅਤੇ ਉਹ ਮਰ ਜਾਂਦੇ ਹਨ।