J&K ਦੇ ਲੋਕ ਭ੍ਰਿਸ਼ਟਾਚਾਰ, ਅੱਤਵਾਦ ਤੋਂ ਮੁਕਤ ਸਰਕਾਰ ਦੀ ਆਸ ''ਚ : PM ਮੋਦੀ

Saturday, Sep 28, 2024 - 02:35 PM (IST)

ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਭ੍ਰਿਸ਼ਟਾਚਾਰ, ਅੱਤਵਾਦ ਅਤੇ ਵੱਖਵਾਦ ਤੋਂ ਮੁਕਤ ਸਰਕਾਰ ਦੀ ਆਸ ਲਾ ਕੇ ਬੈਠੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਐੱਮ. ਏ. ਐੱਮ. ਸਟੇਡੀਅਮ ਵਿਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿਚ ਇਕ ਚੋਣ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਵਿਧਾਨ ਸਭਾ ਚੋਣਾਂ ਨੇ ਜੰਮੂ ਦੇ ਲੋਕਾਂ ਨੂੰ ਅਗਲੀ ਸਰਕਾਰ ਤੈਅ ਕਰਨ ਦਾ ਇਤਿਹਾਸਕ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਭਾਜਪਾ ਨੂੰ ਚੁਣਨਾ ਚਾਹੀਦਾ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਦੋ ਪੜਾਵਾਂ ਵਿਚ ਬੰਪਰ ਵੋਟਿੰਗ ਹੋਈ। ਇਹ ਤੈਅ ਹੈ ਕਿ ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਪਿਛਲੇ ਇਕ ਪੰਦਰਵਾੜੇ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਇਹ ਤੀਜੀ ਜੰਮੂ-ਕਸ਼ਮੀਰ ਯਾਤਰਾ ਅਤੇ ਚੌਥੀ ਚੋਣ ਰੈਲੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਪਹਿਲੇ ਪੜਾਅ ਤੋਂ 4 ਦਿਨ ਪਹਿਲਾਂ 14 ਸਤੰਬਰ ਨੂੰ ਡੋਡਾ ਜ਼ਿਲ੍ਹੇ 'ਚ ਚੋਣ ਰੈਲੀ ਨੂੰ ਸੰਬੋਧਿਤ ਕੀਤਾ ਸੀ ਅਤੇ ਦੂਜੇ ਪੜਾਅ ਦੀਆਂ ਚੋਣਾਂ ਤੋਂ ਪਹਿਲਾਂ 19 ਸਤੰਬਰ ਨੂੰ ਸ਼੍ਰੀਨਗਰ ਅਤੇ ਕਟੜਾ 'ਚ ਦੋ ਹੋਰ ਰੈਲੀਆਂ ਨੂੰ ਸੰਬੋਧਨ ਕੀਤਾ। ਤੀਜੇ ਪੜਾਅ ਵਿਚ 7 ਜ਼ਿਲ੍ਹਿਆਂ ਦੀਆਂ ਆਖਰੀ 40 ਵਿਧਾਨ ਸਭਾ ਸੀਟਾਂ (ਜੰਮੂ ਖੇਤਰ ਵਿਚ 24 ਅਤੇ ਕਸ਼ਮੀਰ ਵਿਚ 16) ਲਈ ਜ਼ੋਰਦਾਰ ਪ੍ਰਚਾਰ ਐਤਵਾਰ ਸ਼ਾਮ ਨੂੰ ਖ਼ਤਮ ਹੋ ਜਾਵੇਗਾ।


Tanu

Content Editor

Related News