ਦਿੱਲੀ ਦੀ ਜਨਤਾ ਇਸ ਵਾਰ ਵੀ ਕੰਮ ਦੀ ਰਾਜਨੀਤੀ ਨੂੰ ਚੁਣੇਗੀ: ਕੇਜਰੀਵਾਲ
Wednesday, Jan 15, 2025 - 05:09 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮਗਰੋਂ ਕਿਹਾ ਕਿ ਦਿੱਲੀ ਦੀ ਜਨਤਾ ਇਸ ਵਾਰ ਵੀ ਕੰਮ ਦੀ ਰਾਜਨੀਤੀ ਨੂੰ ਚੁਣੇਗੀ। ਪਿਛਲੇ 10 ਸਾਲਾਂ ਵਿਚ ਦਿੱਲੀ ਦੀ ਜਨਤਾ ਨੇ ਜੋ ਪਿਆਰ ਅਤੇ ਆਸ਼ੀਰਵਾਦ ਦਿੱਤਾ, ਉਸ ਨੇ ਮੈਨੂੰ ਪੂਰੀ ਲਗਨ ਅਤੇ ਸੇਵਾਭਾਵ ਨਾਲ ਕੰਮ ਕਰਨ ਦੀ ਸ਼ਕਤੀ ਅਤੇ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਨੇ ਦਿੱਲੀ ਦੀ ਜਨਤਾ ਨੂੰ ਕਿਹਾ ਕਿ ਤੁਸੀਂ ਸਾਰੇ ਕੰਮ ਲਈ ਵੋਟ ਪਾਓ।
ਇਕ ਪਾਸੇ ਕੰਮ ਕਰਨ ਵਾਲੀ ਪਾਰਟੀ ਹੈ ਅਤੇ ਇਕ ਪਾਸੇ ਗਾਲ੍ਹਾਂ ਕੱਢਣ ਵਾਲੀ ਪਾਰਟੀ ਹੈ। ਗਾਲ੍ਹਾਂ ਕੱਢਣ ਨਾਲ ਕੋਈ ਫਾਇਦਾ ਨਹੀਂ ਹੁੰਦਾ ਹੈ। ਗਾਲ੍ਹਾਂ ਦੇਣ ਨਾਲ ਕੋਈ ਤਰੱਕੀ ਅਤੇ ਵਿਕਾਸ ਨਹੀਂ ਹੁੰਦਾ। ਅਸੀਂ ਇਸ ਗੱਲ 'ਤੇ ਚੋਣ ਲੜ ਰਹੇ ਹਨ ਕਿ ਅਸੀਂ ਪਿਛਲੇ 10 ਸਾਲ ਵਿਚ ਕੀ ਕੰਮ ਕੀਤਾ, ਅਗਲੇ 5 ਸਾਲ ਵਿਚ ਕੀ ਕੰਮ ਕਰਾਂਗੇ ਅਤੇ ਸਾਡਾ ਦਿੱਲੀ ਦਾ ਵਿਜ਼ਨ ਕੀ ਹੈ? ਦੂਜੇ ਪਾਸੇ ਭਾਜਪਾ ਸਵੇਰ ਤੋਂ ਸ਼ਾਮ ਤੱਕ ਸਿਰਫ ਸਾਨੂੰ ਗਾਲ੍ਹਾਂ ਦਿੰਦੀ ਹੈ। ਦਿੱਲੀ ਦੀ ਜਨਤਾ ਨੂੰ ਸਾਡੀ ਅਪੀਲ ਹੈ ਕਿ ਤੁਸੀਂ ਸਿੱਖਿਆ, ਸਿਹਤ, ਬਿਜਲੀ, ਪਾਣੀ, ਸੜਕ ਸਮੇਤ ਹੋਰ ਕੰਮਾਂ ਲਈ ਵੋਟ ਦਿਓ। ਉਨ੍ਹਾਂ ਨੇ ਕਿਹਾ ਕਿ ਉਮੀਦ ਕਰਦਾ ਹਾਂ ਕਿ 2015 ਅਤੇ 2020 ਵਿਚ ਦਿੱਲੀ ਦੀ ਜਨਤਾ ਨੇ ਸਾਡੇ ਉਪਰ ਭਰੋਸਾ ਦਿੱਤਾ ਅਤੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦਿੱਤਾ।