ਪੂਰਬੀ ਲੱਦਾਖ : ਚੀਨ ਦੇ ਅੜੀਅਲ ਰਵੱਈਏ ਕਾਰਨ ਭਾਰਤ ਨਾਲ ਹੋਈ ਗੱਲਬਾਤ ’ਚ ਨਹੀਂ ਨਿਕਲਿਆ ਕੋਈ ਹੱਲ

Monday, Oct 11, 2021 - 11:00 AM (IST)

ਨਵੀਂ ਦਿੱਲੀ- ਭਾਰਤੀ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਦੀ ਫ਼ੌਜ ਨਾਲ ਐਤਵਾਰ ਨੂੰ ਹੋਈ 13ਵੇਂ ਦੌਰ ਦੀ ਗੱਲਬਾਤ ’ਚ ਪੂਰਬੀ ਲੱਦਾਖ ’ਚ ਪੈਂਡਿੰਗ ਮੁੱਦਿਆਂ ’ਤੇ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਭਾਰਤੀ ਫ਼ੌਜ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਬਾਕੀ ਦੇ ਖੇਤਰਾਂ ’ਚ ਮੁੱਦਿਆਂ ਦੇ ਹੱਲ ਲਈ ਸਕਾਰਾਤਮਕ ਸੁਝਾਅ ਦਿੱਤੇ ਪਰ ਚੀਨੀ ਪੱਖ ਉਨ੍ਹਾਂ ਨਾਲ ਸਹਿਮਤ ਨਹੀਂ ਲੱਗਾ ਅਤੇ ਉਹ ਅੱਗੇ ਵਧਣ ਦੀ ਦਿਸ਼ਾ ’ਚ ਕੋਈ ਪ੍ਰਸਤਾਵ ਵੀ ਨਹੀਂ ਦੇ ਸਕਿਆ। ਫ਼ੌਜ ਨੇ ਇਕ ਬਿਆਨ ’ਚ ਕਿਹਾ,‘‘ਬੈਠਕ ’ਚ, ਬਾਕੀ ਦੇ ਖੇਤਰਾਂ ’ਚ ਮੁੱਦਿਆਂ ਦੇ ਹੱਲ ਲਈ ਕਿਸੇ ਨਤੀਜੇ ’ਤੇ ਨਹੀਂ ਪਹੁੰਚੇ।’’ ਇਹ ਗੱਲਬਾਤ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਚੁਸ਼ੂਲ-ਮੋਲਦੋ ਖੇਤਰ ’ਚ ਚੀਨ ਵਲੋਂ ਐਤਵਾਰ ਨੂੰ ਹੋਈ। ਗੱਲਬਾਤ ਕਰੀਬ ਸਾਢੇ 8 ਘੰਟੇ ਤੱਕ ਚੱਲੀ। 

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ 'ਤੇ ਟਿਕੈਤ ਦਾ ਵਿਵਾਦਿਤ ਬਿਆਨ, ਕਿਹਾ-BJP ਕਰਮਚਾਰੀਆਂ ਦੀ ਮੌਤ ਸੀ ‘ਐਕਸ਼ਨ ਦਾ ਰਿਐਕਸ਼ਨ’

ਫ਼ੌਜ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਐੱਲ.ਏ.ਸੀ. ’ਤੇ ਜੋ ਹਾਲਾਤ ਬਣੇ, ਉਹ ਮੌਜੂਦਾ ਸਥਿਤੀ ਨੂੰ ਬਦਲਣ ਦੇ ਚੀਨ ਦੀ ‘ਇਕ ਪਾਸੜ’ ਕੋਸ਼ਿਸ਼ਾਂ ਕਾਰਨ ਪੈਦਾ ਹੋਏ ਹਨ ਅਤੇ ਇਹ ਦੋ-ਪੱਖੀ ਸਮਝੌਤਿਆਂ ਦਾ ਉਲੰਘਣ ਵੀ ਕਰਦੇ ਹਨ। ਉਸ ਨੇ ਕਿਹਾ,‘‘ਇਸ ਲਈ ਇਹ ਜ਼ਰੂਰੀ ਹੈ ਕਿ ਚੀਨੀ ਪੱਖ ਅਸਲ ਕੰਟਰੋਲ ਰੇਖਾ ’ਤੇ ਅਮਨ ਅਤੇ ਚੈਨ ਦੀ ਬਹਾਲੀ ਲਈ ਬਾਕੀ ਦੇ ਖੇਤਰਾਂ ’ਚ ਉੱਚਿਤ ਕਦਮ ਚੁੱਕੇ।’’ ਭਾਰਤੀ ਪੱਖ ਨੇ ਜ਼ੋਰ ਦੇ ਕੇ ਕਿਹਾ ਕਿ ਬਾਕੀ ਦੇ ਖੇਤਰਾਂ ’ਚ ਪੈਂਡਿੰਗ ਮੁੱਦਿਆਂ ਦੇ ਹੱਲ ਨਾਲ ਦੋ-ਪੱਖੀ ਸੰਬੰਧਾਂ ’ਚ ਪ੍ਰਗਤੀ ਹੋਵੇਗੀ। ਫ਼ੌਜ ਨੇ ਕਿਹਾ,‘‘ਬੈਠਕ ਦੌਰਾਨ ਭਾਰਤੀ ਪੱਖ ਨੇ ਬਾਕੀ ਦੇ ਖੇਤਰਾਂ ’ਚ ਮੁੱਦਿਆਂ ਦੇ ਹੱਲ ਲਈ ਸਕਾਰਾਤਮਕ ਸੁਝਾਅ ਦਿੱਤੇ ਪਰ ਚੀਨੀ ਪੱਖ ਉਨ੍ਹਾਂ ਨਾਲ ਸਹਿਮਤ ਨਹੀਂ ਲੱਗਾ। ਉਸ ਨੇ ਇਸ ਦਿਸ਼ਾ ’ਚ ਅੱਗੇ ਵਧਣ ਨੂੰ ਲੈ ਕੇ ਕੋਈ ਪ੍ਰਸਤਾਵ ਵੀ ਨਹੀਂ ਦਿੱਤੇ।’’ ਉਸ ਨੇ ਕਿਹਾ ਕਿ ਦੋਵੇਂ ਪੱਖ ਜ਼ਮੀਨੀ ਪੱਧਰ ’ਤੇ ਸਥਿਰਤਾ ਬਣਾਏ ਰੱਖਣ ਅਤੇ ਗੱਲਬਾਤ ਕਾਇਮ ਰੱਖਣ ’ਤੇ ਸਹਿਮਤ ਹੋਏ। ਫ਼ੌਜ ਨੇ ਕਿਹਾ,‘‘ਅਸੀਂ ਉਮੀਦ ਕਰਦੇ ਹਾਂ ਕਿ ਚੀਨੀ ਪੱਖ ਦੋ-ਪੱਖੀ ਸੰਬੰਧਾਂ ਦੇ ਸੰਪੂਰਨ ਦ੍ਰਿਸ਼ ਨੂੰ ਧਿਆਨ ’ਚ ਰੱਖੇਗਾ ਅਤੇ ਦੋ-ਪੱਖੀ ਸਮਝੌਤਿਆਂ ਅਤੇ ਨਿਯਮਾਂ ਦਾ ਪਾਲਣ ਕਰਦੇ ਹੋਏ ਪੈਂਡਿੰਗ ਮੁੱਦਿਆਂ ਦੇ ਜਲਦ ਹੱਲ ਲਈ ਕੰਮ ਕਰੇਗਾ।’’

ਇਹ ਵੀ ਪੜ੍ਹੋ : ਭਾਰਤ-ਚੀਨ ਦਰਮਿਆਨ ਭਲਕੇ ਹੋਵੇਗੀ ਫ਼ੌਜੀ ਗੱਲਬਾਤ,ਪੂਰਬੀ ਲੱਦਾਖ ਦੀ ਸਥਿਤੀ 'ਤੇ ਹੋਵੇਗੀ ਚਰਚਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News