ਕੋਲਕਾਤਾ ਜਬਰ-ਜਨਾਹ ਮਾਮਲੇ 'ਚ ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਪੁਲਸ 'ਤੇ ਲਾਏ ਗੰਭੀਰ ਇਲਜ਼ਾਮ

Friday, Sep 06, 2024 - 02:51 AM (IST)

ਕੋਲਕਾਤਾ ਜਬਰ-ਜਨਾਹ ਮਾਮਲੇ 'ਚ ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਪੁਲਸ 'ਤੇ ਲਾਏ ਗੰਭੀਰ ਇਲਜ਼ਾਮ

ਨੈਸ਼ਨਲ ਡੈਸਕ- ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ਵਿਚ ਪਿਛਲੇ ਮਹੀਨੇ ਹੋਏ ਕਥਿਤ ਜਬਰ-ਜ਼ਨਾਹ ਅਤੇ ਕਤਲਕਾਂਡ ਦੀ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਹੋਰ ਡਾਕਟਰਾਂ ਦੇ ਨਾਲ ਹਸਪਤਾਲ ਵਿਖੇ ਪ੍ਰਦਰਸ਼ਨ ਵਿਚ ਸ਼ਾਮਲ ਹੋ ਕੇ ਕੋਲਕਾਤਾ ਪੁਲਸ ’ਤੇ ਜਲਦਬਾਜ਼ੀ ’ਚ ਲਾਸ਼ ਦਾ ਸਸਕਾਰ ਕਰ ਕੇ ਮਾਮਲੇ ਨੂੰ ਦਬਾਉਣ ਦਾ ਦੋਸ਼ ਲਾਇਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਸਰਕਾਰ ਵੱਲੋਂ 18 IPS ਅਧਿਕਾਰੀਆਂ ਦਾ ਕੀਤਾ ਗਿਆ Promotion

ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਰੋਸ-ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ ਇਕ ਸਟੂਡੈਂਟ ਡਾਕਟਰ ਦੇ ਮਾਪਿਆਂ ਨੇ ਇਹ ਵੀ ਦੋਸ਼ ਲਾਇਆ ਕਿ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ ਬੇਟੀ ਦੀ ਲਾਸ਼ 9 ਅਗਸਤ ਨੂੰ ਹਸਪਤਾਲ ’ਚ ਮਿਲੀ ਸੀ। ਪੀੜਤ ਡਾਕਟਰ ਦੇ ਪਿਤਾ ਨੇ ਕਿਹਾ, ‘ਪੁਲਸ ਸ਼ੁਰੂ ਤੋਂ ਹੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।’

ਇਹ ਵੀ ਪੜ੍ਹੋ- ਕੁੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹੋਟਲ 'ਚ ਬੁਲਾ ਕੇ ਜਬਰ-ਜਨਾਹ ਕਰਨ ਵਾਲੇ ਏਜੰਟ ਦਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News