ਮਰ ਚੁੱਕੀ ਇਨਸਾਨੀਅਤ: ਬਿਸਤਰੇ 'ਤੇ ਪਿਸ਼ਾਬ ਕਰਨ 'ਤੇ ਪੁੱਤ ਨੇ ਅਧਰੰਗ ਪੀੜਤ ਪਿਤਾ ਦਾ ਕਰ ਦਿੱਤਾ ਕਤਲ

Wednesday, Feb 08, 2023 - 06:01 AM (IST)

ਮਰ ਚੁੱਕੀ ਇਨਸਾਨੀਅਤ: ਬਿਸਤਰੇ 'ਤੇ ਪਿਸ਼ਾਬ ਕਰਨ 'ਤੇ ਪੁੱਤ ਨੇ ਅਧਰੰਗ ਪੀੜਤ ਪਿਤਾ ਦਾ ਕਰ ਦਿੱਤਾ ਕਤਲ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਆਨੰਦ ਪਰਬਤ ਇਲਾਕੇ 'ਚ ਆਪਣੇ ਅਧਰੰਗ ਪੀੜਤ ਪਿਤਾ ਦਾ ਗਲ਼ਾ ਘੁੱਟ ਕੇ ਕਤਲ ਕਰਨ ਵਾਲੇ ਪੁੱਤ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ 20 ਸਾਲਾ ਸੁਮਿਤ ਵਜੋਂ ਹੋਈ ਹੈ। ਉਸ ਨੇ ਇਹ ਅਪਰਾਧ ਇਸ ਲਈ ਕੀਤਾ ਕਿਉਂਕਿ ਉਸ ਦੇ ਪਿਤਾ ਨੇ ਬਿਸਤਰੇ ’ਚ ਪਿਸ਼ਾਬ ਕਰ ਦਿੱਤਾ ਸੀ।

ਪੁਲਸ ਨੂੰ ਸ਼ੁੱਕਰਵਾਰ ਰਾਤ ਕਰੀਬ 9 ਵਜੇ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ, ਜਿਸ ਦੀ ਪਛਾਣ ਜਤਿੰਦਰ ਸ਼ਰਮਾ ਵਜੋਂ ਹੋਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਸ਼ਰਮਾ ਨੂੰ ਆਪਣੇ ਬੈੱਡ 'ਤੇ ਬੇਹੋਸ਼ ਪਾਇਆ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਆਰਐੱਮਐੱਲ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ਨੀਵਾਰ ਨੂੰ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਵਿੱਚ ਗਲ਼ਾ ਘੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਘਰ 'ਚ ਇਕੱਲੀ ਸੀ ਔਰਤ, ਲੁਟੇਰਿਆਂ ਨੇ ਹਮਲਾ ਕਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਡਿਪਟੀ ਕਮਿਸ਼ਨਰ ਆਫ਼ ਪੁਲਸ (ਸੈਂਟਰਲ) ਸ਼ਵੇਤਾ ਚੌਹਾਨ ਨੇ ਦੱਸਿਆ ਕਿ ਜਾਂਚ ਦੌਰਾਨ ਇਕ ਗੁਆਂਢੀ ਦਾ ਬਿਆਨ ਦਰਜ ਕੀਤਾ ਗਿਆ, ਜੋ ਘਟਨਾ ਵਾਲੇ ਦਿਨ ਸ਼ਾਮ 6.30 ਵਜੇ ਤੱਕ ਸ਼ਰਮਾ ਅਤੇ ਉਸ ਦੇ ਪੁੱਤ ਨਾਲ ਸ਼ਰਾਬ ਪੀ ਰਿਹਾ ਸੀ। ਮੁਲਜ਼ਮ ਨੇ ਦੋਸ਼ ਲਾਇਆ ਕਿ ਉਸ ਦੇ ਗੁਆਂਢੀ ਨੇ ਉਸ ਦੇ ਪਿਤਾ ਦਾ ਕਤਲ ਕੀਤਾ ਹੈ। ਹਾਲਾਂਕਿ, ਲਗਾਤਾਰ ਪੁੱਛਗਿੱਛ ਤੋਂ ਬਾਅਦ ਉਸ ਨੇ ਅਪਰਾਧ ਕਬੂਲ ਕਰ ਲਿਆ, ਪੁਲਸ ਨੇ ਕਿਹਾ।

ਇਹ ਵੀ ਪੜ੍ਹੋ : ਬਿੱਲ ਨਾ ਭਰਨ 'ਤੇ ਹੋਟਲ ਨੇ ਲਗਜ਼ਰੀ ਗੱਡੀਆਂ ਕੀਤੀਆਂ ਜ਼ਬਤ, 19 ਲੱਖ ਦੀ ਭਰਪਾਈ ਲਈ ਹੋਵੇਗੀ ਨਿਲਾਮੀ

ਮੁਲਜ਼ਮ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਅਧਰੰਗ ਹੈ ਤੇ ਉਸ ਨੂੰ ਇਕੱਲਿਆਂ ਹੀ ਉਸ ਦੀ ਦੇਖਭਾਲ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਸ਼ਰਮਾ ਸ਼ਰਾਬੀ ਸੀ ਤੇ ਘਟਨਾ ਵਾਲੇ ਦਿਨ ਸਵੇਰ ਤੋਂ ਹੀ ਦੋਵੇਂ ਸ਼ਰਾਬ ਪੀ ਰਹੇ ਸਨ। ਚੌਹਾਨ ਨੇ ਦੱਸਿਆ ਕਿ ਸ਼ਰਮਾ ਨੇ ਸ਼ਾਮ ਨੂੰ ਆਪਣੇ ਬਿਸਤਰੇ 'ਤੇ ਪਿਸ਼ਾਬ ਕੀਤਾ ਅਤੇ ਮੁਲਜ਼ਮ ਨੇ ਗੁੱਸੇ 'ਚ ਆ ਕੇ ਕਥਿਤ ਤੌਰ 'ਤੇ ਉਸ ਦਾ ਗਲ਼ਾ ਘੁੱਟ ਦਿੱਤਾ।

ਇਹ ਵੀ ਪੜ੍ਹੋ : ਥ੍ਰੀ-ਵ੍ਹੀਲਰ ’ਚ ਸਵਾਰੀਆਂ ਤੋਂ ਦਾਤਰ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਪਿਓ-ਪੁੱਤ ਚੜ੍ਹੇ ਪੁਲਸ ਅੜਿੱਕੇ

ਪੁਲਸ ਨੇ ਦੱਸਿਆ ਕਿ ਸ਼ਰਮਾ ਦੀ ਪਤਨੀ ਕਈ ਸਾਲ ਪਹਿਲਾਂ ਪਰਿਵਾਰ ਛੱਡ ਕੇ ਚਲੀ ਗਈ ਸੀ ਕਿਉਂਕਿ ਉਹ ਕਥਿਤ ਤੌਰ 'ਤੇ ਸ਼ਰਾਬ ਪੀਣ ਤੋਂ ਬਾਅਦ ਉਸ ਦੀ ਕੁੱਟਮਾਰ ਕਰਦਾ ਸੀ। ਆਟੋ ਰਿਕਸ਼ਾ ਚਲਾਉਣ ਤੋਂ ਪਹਿਲਾਂ ਉਹ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ 2020 ਵਿੱਚ ਉਨ੍ਹਾਂ ਨੂੰ ਅਧਰੰਗ ਹੋ ਗਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News