ਹਾਈ ਵੋਲਟੇਜ਼ ਕਰੰਟ ਲੱਗਣ ਨਾਲ ਪਿਓ-ਧੀ ਦੀ ਮੌਤ

Saturday, Mar 15, 2025 - 05:57 PM (IST)

ਹਾਈ ਵੋਲਟੇਜ਼ ਕਰੰਟ ਲੱਗਣ ਨਾਲ ਪਿਓ-ਧੀ ਦੀ ਮੌਤ

ਪਾਨੀਪਤ- ਹਰਿਆਣਾ ਦੇ ਸ਼ਹਿਰ ਪਾਨੀਪਤ ਦੀ ਦੀਨਾਨਾਥ ਕਾਲੋਨੀ 'ਚ ਇਕ ਵੱਡਾ ਹਾਦਸਾ ਵਾਪਰ ਗਿਆ। ਜਿੱਥੇ ਬਿਜਲੀ ਦਾ ਕਰੰਟ ਲੱਗਣ ਨਾਲ ਪਿਓ-ਧੀ ਦੀ ਮੌਤ ਹੋ ਗਈ, ਉਥੇ ਹੀ ਵੱਡੀ ਧੀ ਨੂੰ ਵੀ ਕਰੰਟ ਲੱਗ ਗਿਆ ਪਰ ਉਸ ਦੀ ਜਾਨ ਬਚ ਗਈ।

ਮ੍ਰਿਤਕਾਂ ਦੀ ਪਛਾਣ ਮੁਹੰਮਦ ਵਸੀ ਉੱਦੀਨ (47) ਅਤੇ ਨੇਹਾ (13) ਵਜੋਂ ਹੋਈ ਹੈ। ਦਰਅਸਲ ਪਿਤਾ ਉਸਾਰੀ ਅਧੀਨ ਮਕਾਨ ਦੀ ਦੂਜੀ ਮੰਜ਼ਿਲ 'ਤੇ ਗਰਿੱਲ ਲਗਾ ਰਹੇ ਸਨ। ਇਸ ਦੌਰਾਨ ਗਰਿੱਲ ਘਰ ਦੇ ਬਾਹਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਈ। ਜਿਸ ਕਾਰਨ ਪਿਤਾ ਨੂੰ ਕਰੰਟ ਲੱਗ ਗਿਆ। ਇਹ ਦੇਖ ਕੇ ਪਿਤਾ ਨੂੰ ਬਚਾਉਣ ਆਈ 13 ਸਾਲ ਦੀ ਧੀ ਵੀ ਇਸ ਦੀ ਲਪੇਟ ਵਿਚ ਆ ਗਈ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਸੀ ਉੱਦੀਨ ਚਾਰ ਬੱਚਿਆਂ ਦਾ ਪਿਤਾ ਸੀ।

ਪੋਸਟਮਾਰਟਮ ਨਾ ਕਰਵਾਉਣ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਪਾਨੀਪਤ ਦੇ ਸੀ. ਪਲੱਸ ਹਸਪਤਾਲ ਦੇ ਮੁਰਦਾ ਘਰ ਦੇ ਬਾਹਰ ਹੰਗਾਮਾ ਕਰ ਦਿੱਤਾ ਅਤੇ ਪੁਲਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ। ਪੁਲਸ ਦੇ ਸਮਝਾਉਣ ਤੋਂ ਬਾਅਦ ਪਰਿਵਾਰਕ ਮੈਂਬਰ ਸ਼ਾਂਤ ਹੋਏ।


author

Tanu

Content Editor

Related News