ਰਾਸਸਥਾਨ ਸੀਮਾ ''ਤੇ 1 ਪਾਕਿਸਤਾਨੀ ਘੁਸਪੈਠੀਆ ਢੇਰ
Sunday, Oct 21, 2018 - 12:29 PM (IST)

ਜੈਪੁਰ (ਵਾਰਤਾ)-ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਦੇ ਨਾਲ ਲੱਗਦੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸੀਮਾ 'ਤੇ ਘੁਸਪੈਠੀਏ ਨੂੰ ਮਾਰ ਦਿੱਤਾ। ਰਿਪੋਰਟ ਮੁਤਾਬਕ ਜ਼ਿਲੇ ਦੇ ਅਨੁਪਗੜ ਖੇਤਰ 'ਚ ਸੀਮਾ ਦੀ ਕੈਲਾਸ਼ ਪੋਸਟ 'ਤੇ ਤੈਨਾਤ ਬਲ ਦੇ ਜਵਾਨਾਂ ਨੇ ਭਾਰਤੀ ਸੀਮਾ ਦੇ ਅੰਦਰ ਆਉਣ ਦਾ ਯਤਨ ਕਰ ਰਹੇ ਘੁਸਪੈਠੀਏ ਨੂੰ ਲਲਕਾਰਿਆ ਪਰ ਘੁਸਪੈਠੀਆ ਨਹੀਂ ਰੁਕਿਆ। ਇਸ ਕਰਕੇ ਜਵਾਨਾਂ ਨੇ ਉਸ 'ਤੇ ਫਾਇਰ ਕਰ ਦਿੱਤਾ, ਜਿਸ 'ਚ ਉਹ ਮਾਰਿਆ ਗਿਆ। ਘੁਸਪੈਠੀਏ ਦੀ ਪਹਿਚਾਣ ਕੀਤੀ ਜਾ ਰਹੀ ਹੈ।