ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਭੇਜੀ ਹੈਰੋਇਨ ! BSF ਨੇ ਕੀਤੀ ਬਰਾਮਦ

Monday, Sep 28, 2026 - 02:35 PM (IST)

ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਭੇਜੀ ਹੈਰੋਇਨ ! BSF ਨੇ ਕੀਤੀ ਬਰਾਮਦ

ਸ਼੍ਰੀਗੰਗਾਨਗਰ (ਏਜੰਸੀ)- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸ਼੍ਰੀਕਰਨਪੁਰ ਸਰਹੱਦੀ ਖੇਤਰ 'ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਰਹੱਦ ਪਾਰ ਤੋਂ ਇਕ ਵਾਰ ਫਿਰ ਹੈਰੋਇਨ ਸੁੱਟੀ ਗਈ। ਸਰਹੱਦੀ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਇਸ ਨੂੰ ਬਰਾਮਦ ਕੀਤਾ, ਜਿਸ ਨਾਲ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਸਰਹੱਦੀ ਸੁਰੱਖਿਆ ਫੋਰਸ (ਬੀਐੱਸਐੱਫ) ਦੀ ਇਕ ਟੀਮ ਨੂੰ ਸੋਮਵਾਰ ਸਵੇਰੇ ਇਕ ਖੇਤ 'ਚ ਸ਼ੱਕੀ ਪੈਕੇਟ ਮਿਲਿਆ, ਜਿਸ 'ਚੋਂ ਲਗਭਗ 810 ਗ੍ਰਾਮ ਹੈਰੋਇਨ ਨਿਕਲੀ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਲਗਭਗ 4 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬੀਐੱਸਐੱਫ ਦੇ ਸੂਤਰਾਂ ਨੇ ਦੱਸਿਆ ਕਿ ਕੰਪਨੀ ਕਮਾਂਡਰ ਰਮੇਸ਼ ਕੁਮਾਰ ਨੂੰ ਚੱਕ 13-ਐੱਸਬੀ 'ਚ ਇਕ ਸ਼ੱਕੀ ਪੈਕੇਟ ਪਏ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਉਨ੍ਹਾਂ ਦੀ ਅਗਵਾਈ 'ਚ ਬੀਐੱਸਐੱਫ ਟੀਮ ਮੌਕੇ 'ਤੇ ਪਹੁੰਚੀ ਅਤੇ ਪੈਕੇਟ ਨੂੰ ਕਬਜ਼ੇ 'ਚ ਲਿਆ। ਜਾਂਚ ਕਰਨ 'ਤੇ ਪੈਕੇਟ 'ਚ ਲਗਭਗ 810 ਗ੍ਰਾਮ ਹੈਰੋਇਨ ਸੀ। ਫਿਰ ਬੀਐੱਸਐੱਫ ਨੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਪੈਕੇਜ ਪਾਕਿਸਤਾਨ ਤੋਂ ਡਰੋਨ ਰਾਹੀਂ ਖੇਤ 'ਚ ਸੁੱਟਿਆ ਗਿਆ ਸੀ।

ਸ਼੍ਰੀਕਰਨਪੁਰ ਖੇਤਰ 'ਚ ਪਿਛਲੇ ਕੁਝ ਸਮੇਂ ਤੋਂ ਅਜਿਹੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਹਨ, ਜਿੱਥੇ ਤਸਕਰ ਡਰੋਨ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥ ਸੁੱਟਦੇ ਹਨ ਅਤੇ ਭਾਰਤੀ ਪਾਸੇ ਤੋਂ ਲੋਕ ਉਨ੍ਹਾਂ ਨੂੰ ਲੈਣ ਲਈ ਪਹੁੰਚਦੇ ਹਨ। ਪਿਛਲੇ 6 ਮਹੀਨਿਆਂ 'ਚ ਇਸ ਖੇਤਰ ਨਚ 200 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।

ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਤਸਕਰ ਲਗਾਤਾਰ ਡਰੋਨ ਦਾ ਇਸਤੇਮਾਲ ਕਰ ਕੇ ਛੋਟੇ-ਛੋਟੇ ਪੈਕੇਟ ਸੁੱਟ ਰਹੇ ਹਨ ਤਾਂ ਕਿ ਫੜ੍ਹੇ ਜਾਣ ਦਾ ਜ਼ੋਖਮ ਘੱਟ ਰਹੇ। ਬੀਐੱਸਐੱਫ ਦੀ 118ਵੀਂ ਬਟਾਲੀਅਨ ਦੇ ਕਮਾਂਡੈਂਟ ਕਮਲ ਸਿੰਘ ਰਾਠੌਰ ਦੀ ਅਗਵਾਈ 'ਚ ਸਰਹੱਦੀ ਖੇਤਰ 'ਚ ਨਿਗਰਾਨੀ ਅਤੇ ਚੌਕਸੀ ਵਧਾ ਦਿੱਤੀ ਗਈ ਹੈ। ਬੀਐੱਸਐੱਫ ਟੀਮਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ 24 ਘੰਟੇ ਗਸ਼ਤ ਕਰ ਰਹੀਆਂ ਹਨ। ਜਿਵੇਂ ਹੀ ਡਰੋਨ ਗਤੀਵਿਧੀ ਦਾ ਪਤਾ ਲੱਗਦਾ ਹੈ, ਇਕ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News