ਪਾਕਿਸਤਾਨ ਖ਼ਿਲਾਫ਼ ਇਕ ਹੋਰ ਵੱਡੀ ਕਾਰਵਾਈ ਦੀ ਤਿਆਰੀ !

Tuesday, Jun 17, 2025 - 09:53 AM (IST)

ਪਾਕਿਸਤਾਨ ਖ਼ਿਲਾਫ਼ ਇਕ ਹੋਰ ਵੱਡੀ ਕਾਰਵਾਈ ਦੀ ਤਿਆਰੀ !

ਇੰਟਰਨੈਸ਼ਨਲ ਡੈਸਕ- ਪਹਿਲਗਾਮ ਦੇ ਅੱਤਵਾਦੀ ਹਮਲੇ ਤੋਂ ਬਾਅਦ ਪੂਰੀ ਦੁਨੀਆ ’ਚ ਪਾਕਿਸਤਾਨ ਦਾ ਅੱਤਵਾਦੀ ਚਿਹਰਾ ਬੇਨਕਾਬ ਹੋ ਗਿਆ ਹੈ। ਇਸ ਹਮਲੇ ਮਗਰੋਂ ਇਕ ਵਾਰ ਫਿਰ ਪਾਕਿਸਤਾਨ ਨੂੰ ‘ਗ੍ਰੇ ਲਿਸਟ’ ’ਚ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਕੌਮਾਂਤਰੀ ਟੈਰਰ ਫੰਡਿੰਗ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਐੱਫ.ਏ.ਟੀ.ਐੱਫ. (ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ) ਨੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਹਮਲੇ ’ਚ ਪਾਕਿ ਹਮਾਇਤੀ ਅੱਤਵਾਦੀਆਂ ਨੇ 26 ਨਿਰਦੋਸ਼ ਵਿਅਕਤੀਆਂ ਦੀ ਜਾਨ ਲੈ ਲਈ ਸੀ।

ਸੋਮਵਾਰ ਜਾਰੀ ਇਕ ਬਿਆਨ ’ਚ ਐੱਫ.ਏ.ਟੀ.ਐੱਫ. ਨੇ ਕਿਹਾ ਕਿ ਫੰਡਿੰਗ ਤੇ ਨੈੱਟਵਰਕ ਤੋਂ ਬਿਨਾਂ ਅਜਿਹੇ ਹਮਲੇ ਸੰਭਵ ਨਹੀਂ ਹਨ। ਐੱਫ.ਏ.ਟੀ.ਐੱਫ. ਦਾ ਇਹ ਬਿਆਨ ਸਿੱਧੇ ਤੌਰ ’ਤੇ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਐੱਫ.ਏ.ਟੀ.ਐੱਫ. ਦਾ ਇਹ ਬਿਆਨ ਪਹਿਲਗਾਮ ਹਮਲੇ ਤੋਂ 55 ਦਿਨ ਬਾਅਦ ਆਇਆ ਹੈ। ਗਲੋਬਲ ਟੈਰਰ ਵਾਚ ਡੌਗ ਨੇ ਕਿਹਾ ਹੈ ਕਿ ਅੱਤਵਾਦੀ ਹਮਲੇ ਕਰ ਕੇ ਲੋਕਾਂ ਨੂੰ ਮਾਰਦੇ ਹਨ, ਉਨ੍ਹਾਂ ਨੂੰ ਅਪਾਹਜ ਕਰਦੇ ਹਨ ਤੇ ਸਾਰੀ ਦੁਨੀਆ ’ਚ ਡਰ ਫੈਲਾਉਂਦੇ ਹਨ।

ਇਹ ਵੀ ਪੜ੍ਹੋ- Air India ਦੀ ਇਕ ਹੋਰ ਫਲਾਈਟ 'ਚ ਆਈ ਖ਼ਰਾਬੀ ! ਦਿੱਲੀ ਆਉਂਦੇ ਸਮੇਂ ਰਸਤੇ 'ਚੋਂਂ ਹੀ ਭੇਜਿਆ ਗਿਆ ਵਾਪਸ

ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਲਗਾਤਾਰ ਹਮਾਇਤ ਦੇਣ ਤੇ ਹਥਿਆਰ ਖਰੀਦਣ ਲਈ ਕਈ ਫੰਡਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ ਹੈ। ਸੂਤਰਾਂ ਅਨੁਸਾਰ ਅਜਿਹੀਆਂ ਸਰਗਰਮੀਆਂ ਕਾਰਨ ਪਾਕਿਸਤਾਨ ਨੂੰ ਐੱਫ.ਏ.ਟੀ.ਐੱਫ. ਦੀ ‘ਗ੍ਰੇ ਸੂਚੀ’ ’ਚ ਪਾਇਆ ਜਾ ਸਕਦਾ ਹੈ।

ਐੱਫ.ਏ.ਟੀ.ਐੱਫ. ਦੇ ਏਸ਼ੀਆ-ਪ੍ਰਸ਼ਾਂਤ ਗਰੁੱਪ ਦੀ ਮੀਟਿੰਗ 25 ਅਗਸਤ ਨੂੰ ਹੋਣੀ ਹੈ। ਇਸ ਤੋਂ ਬਾਅਦ ਇਸ ਦੇ ਕਾਰਜ ਗਰੁੱਪ ਦੀ ਮੀਟਿੰਗ 20 ਅਕਤੂਬਰ ਨੂੰ ਹੋਵੇਗੀ। ਇਨ੍ਹਾਂ ਮੀਟਿੰਗਾਂ ਤੋਂ ਪਹਿਲਾਂ ਭਾਰਤ ਪਾਕਿਸਤਾਨ ਵਿਰੁੱਧ ਇਕ ਡੋਜ਼ੀਅਰ ਤਿਆਰ ਕਰ ਰਿਹਾ ਹੈ। ਇਹ ਡੋਜ਼ੀਅਰ ਦੱਸੇਗਾ ਕਿ ਪਾਕਿਸਤਾਨ ਅੱਤਵਾਦੀ ਸਰਗਰਮੀਆਂ ਅਤੇ ਮਨੀ ਲਾਂਡਰਿੰਗ ’ਚ ਫੰਡਿੰਗ ਦੀ ਵਰਤੋਂ ਕਰ ਕੇ ਐੱਫ.ਏ.ਟੀ.ਐੱਫ. ਦੇ ਨਿਯਮਾਂ ਦੀ ਉਲੰਘਣਾ ਕਿਵੇਂ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਾ ਲ 2018 ’ਚ ਪਾਕਿਸਤਾਨ ਨੂੰ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ’ਚ ਰੱਖਿਆ ਗਿਆ ਸੀ। ਫਿਰ ਇਸ ਨੇ ਮਨੀ ਲਾਂਡਰਿੰਗ ਤੇ ਟੈਰਰ ਫੰਡਿੰਗ ਨੂੰ ਰੋਕਣ ਲਈ ਇਕ ਕਾਰਜ ਯੋਜਨਾ ਦਿੱਤੀ। ਇਸ ਤੋਂ ਬਾਅਦ 2022 ’ਚ ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਇਸ ਗ੍ਰੇ ਸੂਚੀ ’ਚੋਂ ਹਟਾ ਦਿੱਤਾ।

ਇਹ ਵੀ ਪੜ੍ਹੋ- ਖੁੱਲ੍ਹੇ ਅਸਮਾਨ ਹੇਠ 'ਇਸ਼ਕਬਾਜ਼ੀਆਂ' ! ਹੁਣ ਪੁਲਸ ਨੇ ਫੜਾ'ਤਾ 53 ਹਜ਼ਾਰ ਦਾ ਮੋਟਾ ਚਲਾਨ

ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ਵਿਰੋਧੀ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਪਾਕਿਸਤਾਨ ਨੂੰ ਦੁਬਾਰਾ 'ਗ੍ਰੇ ਸੂਚੀ' ’ਚ ਪਾਉਣ ਲਈ ਐੱਫ.ਏ.ਟੀ.ਐੱਫ. ਦੇ ਸਾਹਮਣੇ ਇਕ ਮਜ਼ਬੂਤ ​​ਕੇਸ ਰੱਖੇਗੀ। ਐੱਫ.ਏ.ਟੀ.ਐੱਫ. ਵੱਲੋਂ ਸਾਲ ’ਚ ਤਿੰਨ ਵਾਰ ਭਾਵ ਫਰਵਰੀ, ਜੂਨ ਤੇ ਅਕਤੂਬਰ ’ਚ ਮੀਟਿੰਗ ਕੀਤੀ ਜਾਂਦੀ ਹੈ। ਭਾਰਤ ਸਰਕਾਰ ਨੇ 9 ਮਈ ਨੂੰ ਕੌਮਾਂਤਰੀ ਮੁਦਰਾ ਫੰਡ ਵੱਲੋਂ ਪਾਕਿਸਤਾਨ ਨੂੰ ਦਿੱਤੇ ਗਏ 2.4 ਬਿਲੀਅਨ ਡਾਲਰ ਦੇ ਬੇਲਆਉਟ ਪੈਕੇਜ ਦਾ ਵੀ ਵਿਰੋਧ ਕੀਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News