ਪਾਕਿ ਜਾਧਵ ਮਾਮਲੇ ''ਚ ''ਕਾਨੂੰਨ ਮੁਤਾਬਕ'' ਅੱਗੇ ਵਧੇਗਾ : ਵਿਦੇਸ਼ ਮੰਤਰਾਲਾ
Wednesday, Jul 17, 2019 - 11:45 PM (IST)

ਇਸਲਾਮਾਬਾਦ - ਪਾਕਿਸਤਾਨ ਨੇ ਕਿਹਾ ਕਿ ਉਹ ਕੁਲਭੂਸ਼ਣ ਯਾਧਵ 'ਚ 'ਕਾਨੂੰਨ ਮੁਤਾਬਕ' ਅੱਗੇ ਵਧੇਗਾ। ਪਾਕਿਸਤਾਨ ਨੇ ਇਹ ਗੱਲ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ. ਸੀ. ਜੇ.) ਦੇ ਇਸ ਫੈਸਲੇ ਤੋਂ ਬਾਅਦ ਕਹੀ ਕਿ ਪਾਕਿਸਤਾਨ ਨੂੰ ਭਾਰਤੀ ਨਾਗਰਿਕ ਦੀ ਮੌਤ ਦੀ ਸਜ਼ਾ ਦੀ ਸਮੀਖਿਆ ਕਰਨੀ ਚਾਹੀਦੀ ਹੈ ਜਿਸ ਨੂੰ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਉਕਤ ਸਜ਼ਾ 'ਜਾਸੂਸੀ ਅਤੇ ਅੱਤਵਾਦ' ਦੇ ਦੋਸ਼ 'ਚ ਸੁਣਾਈ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਆਖਿਆ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਇਕ ਜ਼ਿੰਮੇਵਾਰ ਮੈਂਬਰ ਦੇ ਰੂਪ 'ਚ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਮਾਮਲੇ 'ਚ ਆਪਣੀ ਵਚਨਬੱਧਤਾ ਬਰਕਰਾਰ ਰੱਖੀ ਅਤੇ ਬਹੁਤ ਘੱਟ ਸਮੇਂ ਦੇ ਨੋਟਿਸ ਦੇ ਬਾਵਜੂਦ ਸੁਣਵਾਈ ਲਈ ਅਦਾਲਤ 'ਚ ਪੇਸ਼ ਹੋਇਆ। ਬਿਆਨ 'ਚ ਕਿਹਾ ਗਿਆ ਕਿ ਫੈਸਲਾ ਸੁਣਨ ਤੋਂ ਬਾਅਦ ਪਾਕਿਸਤਾਨ ਹੁਣ ਕਾਨੂੰਨ ਮੁਤਾਬਕ ਅੱਗੇ ਵਧੇਗਾ। ਬਿਆਨ 'ਚ ਦਾਅਵਾ ਕੀਤਾ ਗਿਆ ਕਿ ਹੇਗ ਸਥਿਤ ਆਈ. ਸੀ. ਜੇ. ਨੇ ਆਪਣੇ ਫੈਸਲੇ 'ਚ ਜਾਧਵ ਨੂੰ ਬਰੀ ਜਾਂ ਰਿਹਾਅ ਕਰਨ ਦੀ ਭਾਰਤ ਦੀ ਅਰਜ਼ੀ ਸਵੀਕਾਰ ਨਹੀਂ ਕੀਤੀ।
ਜੱਜ ਅਹਿਮਦ ਯੂਸੁਫ ਦੀ ਅਗਵਾਈ ਵਾਲੀ ਆਈ. ਸੀ. ਜੇ. ਬੈਂਚ ਨੇ ਜਾਧਵ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਉਨ੍ਹਾਂ ਸੁਣਾਈ ਗਈ ਸਜ਼ਾ ਦੀ ਪ੍ਰਭਾਵੀ ਸਮੀਖਿਆ ਅਤੇ ਮੁੜ ਵਿਚਾਰ ਕਰਨ ਦਾ ਆਦੇਸ਼ ਦਿੱਤਾ। ਭਾਰਤੀ ਨੌ-ਸੈਨਾ ਦੇ ਰਿਟਾਇਰਡ ਅਧਿਕਾਰੀ ਜਾਧਵ (49) ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਅਪ੍ਰੈਲ 2017 'ਚ ਬੰਦ ਕਮਰੇ 'ਚ ਹੋਈ ਸੁਣਵਾਈ ਤੋਂ ਬਾਅਦ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ 'ਤੇ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸ 'ਤੇ ਭਾਰਤ 'ਚ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਸੀ। ਉਸ ਤੋਂ ਬਾਅਦ ਭਾਰਤ ਅੰਤਰਰਾਸ਼ਟਰੀ ਨਿਆਂ ਅਦਾਲਤ ਪਹੁੰਚਿਆ।