ਪਾਕਿ ਫੌਜ ਨੇ ਫਿਰ ਕਸਬਾ ਕਿਰਨੀ ਸੈਕਟਰ ''ਚ ਦਾਗੇ ਗੋਲੇ

Wednesday, Jun 03, 2020 - 09:38 PM (IST)

ਪਾਕਿ ਫੌਜ ਨੇ ਫਿਰ ਕਸਬਾ ਕਿਰਨੀ ਸੈਕਟਰ ''ਚ ਦਾਗੇ ਗੋਲੇ

ਪੁੰਛ (ਧਨੁਜ) : ਆਪਣੀਆਂ ਨਾਪਾਕ ਹਰਕਤਾਂ ਨੂੰ ਦੁਹਰਾਉਂਦੇ ਹੋਏ ਲਗਾਤਾਰ ਤੀਜੇ ਦਿਨ ਵੀ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪਾਕਿ ਫੌਜ ਨੇ ਕਸਬਾ-ਕਿਰਨੀ 'ਚ ਗੋਲਾਬਾਰੀ ਕੀਤੀ ਅਤੇ ਫੌਜੀ ਚੌਕੀਆਂ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ 'ਚ ਵੀ ਮੋਰਟਾਰ ਦਾਗੇ।
ਪਾਕਿ ਫੌਜ ਨੇ ਬੁੱਧਵਾਰ ਦੁਪਹਿਰ ਬਿਨਾਂ ਕਿਸੇ ਉਕਸਾਵੇ ਦੀ ਕਾਰਵਾਈ ਕਰਦੇ ਹੋਏ ਜ਼ਿਲਾ ਮੁੱਖ ਦਫਤਰ ਤੋਂ ਕੁੱਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕਸਬਾ-ਕਿਰਨੀ ਸੈਕਟਰ 'ਚ ਗੋਲਾਬਾਰੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਸਥਾਨਕ ਲੋਕਾਂ 'ਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ। ਪਾਕਿ ਫੌਜ ਦੀ ਗੋਲਾਬਾਰੀ ਦਾ ਭਾਰਤੀ ਫੌਜ ਵੱਲੋਂ ਮੁੰਹਤੋੜ ਜਵਾਬ ਦਿੱਤਾ ਗਿਆ ਜਿਸ ਤੋਂ ਬਾਅਦ ਪਾਕਿਸਤਾਨੀ ਬੰਦੂਕਾਂ ਥੋੜ੍ਹੀ ਸ਼ਾਂਤ ਹੋਈਆਂ। ਪਾਕਿ ਫੌਜ ਦੀ ਗੋਲਾਬਾਰੀ 'ਚ ਭਾਰਤੀ ਖੇਤਰ 'ਚ ਕੋਈ ਨੁਕਸਾਨ ਨਹੀਂ ਹੋਇਆ ਹੈ। ਉਥੇ ਹੀ ਲੱਗਭੱਗ 2 ਘੰਟੇ ਤੱਕ ਰੁੱਕ-ਰੁੱਕ ਕੇ ਗੋਲਾਬਾਰੀ ਜਾਰੀ ਰਹੀ।
 


author

Inder Prajapati

Content Editor

Related News