ਦੇਸ਼ ਲਈ ਹਥਿਆਰ ਬਣਾਉਣ ਵਾਲੀਆਂ ਸਾਰੀਆਂ ਫੈਕਟਰੀਆਂ ''ਚ ਹੜਤਾਲ
Tuesday, Aug 20, 2019 - 08:49 PM (IST)

ਨਵੀਂ ਦਿੱਲੀ— ਰੱਖਿਆ ਖੇਤਰ ਦੀ ਹਥਿਆਰ ਬਣਾਉਣ ਵਾਲੇ ਕਰਮਚਾਰੀਆਂ ਨੇ ਕਥਿਤ ਨਿਜੀਕਰਨ ਦੇ ਵਿਰੋਧ 'ਚ ਅੱਜ ਤੋਂ ਮਹੀਨੇ ਭਰ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੜਤਾਲ 'ਚ ਮਾਨਤਾ ਪ੍ਰਾਪਤ ਤਿੰਨ ਰੱਖਿਆ ਫੈਡਰੇਸ਼ਨਾਂ ਦੇ ਕਰਮਚਾਰੀ ਹਿੱਸਾ ਲੈ ਰਹੇ ਹਨ।
ਕਰਮਚਾਰੀਆਂ ਨੇ ਕਾਫੀ ਦਿਨ ਪਹਿਲਾਂ ਹੀ ਸਰਕਾਰ ਨੂੰ ਹੜਤਾਲ ਦੀ ਚਿਤਾਵਨੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨਾਲ ਕਈ ਦੌਰ ਦੀ ਗੱਲਬਾਤ ਵੀ ਕੀਤੀ ਸੀ। ਗੱਲਬਾਤ 'ਚ ਕੋਈ ਨਤੀਜਾ ਨਾ ਨਿਕਲਣ 'ਤੇ ਕਰਮਚਾਰੀਆਂ ਨੇ ਹੜਤਾਲ ਕਰਨ ਦਾ ਫੈਸਲਾ ਲਿਆ ਹੈ।