10ਵੀਂ ਤੋਂ ਗਰੈਜੂਏਟ ਪਾਸ ਉਮੀਦਵਾਰਾਂ ਲਈ ਨਿਕਲੀ ਭਰਤੀ, ਤੁਸੀਂ ਵੀ ਕਰੋ ਅਪਲਾਈ
Wednesday, Oct 09, 2024 - 09:57 AM (IST)

ਨਵੀਂ ਦਿੱਲੀ- ਜੇਕਰ ਤੁਸੀਂ ਬਿਨਾਂ ਪ੍ਰੀਖਿਆ ਦੇ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਟਿਡ (ONGC) 'ਚ 2,236 ਅਪ੍ਰੈਂਟਿਸ ਦੀਆਂ ਖਾਲੀ ਅਸਾਮੀਆਂ ਹਨ। ਇਸ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ http://ongcindia.com 'ਤੇ ਜਾਰੀ ਕੀਤਾ ਗਿਆ ਹੈ। ਅਰਜ਼ੀ ਦੀ ਪ੍ਰਕਿਰਿਆ 5 ਅਕਤੂਬਰ 2024 ਤੋਂ ਸ਼ੁਰੂ ਹੋ ਗਈ ਹੈ। ਅਰਜ਼ੀ ਫਾਰਮ ਭਰਨ ਦੀ ਆਖਰੀ ਤਾਰੀਖ਼ 25 ਅਕਤੂਬਰ 2024 ਰੱਖੀ ਗਈ ਹੈ। ਨੋਟੀਫਿਕੇਸ਼ਨ ਦੇ ਨਾਲ ਹੀ ਨਤੀਜਾ ਅਤੇ ਮੈਰਿਟ ਦੀ ਤਾਰੀਖ਼ ਵੀ ਜਾਰੀ ਕਰ ਦਿੱਤੀ ਗਈ ਹੈ।
ਭਰਤੀ ਡਿਟੇਲ
ONGC ਦੀ ਇਸ ਭਰਤੀ ਜ਼ਰੀਏ ਉਮੀਦਵਾਰਾਂ ਨੂੰ ਲਾਇਬ੍ਰੇਰੀ ਸਹਾਇਕ, ਫਰੰਟ ਆਫਿਸ ਅਸਿਸਟੈਂਟ, ਇਲੈਕਟ੍ਰੀਸ਼ੀਅਨ, ਫਿਟਰ, ਮਕੈਨਿਸਟ, ਸਟੈਨੋਗ੍ਰਾਫਰ, ਅਕਾਊਂਟ ਐਗਜ਼ੀਕਿਊਟਿਵ, ਵੈਲਡਰ ਸਮੇਤ ਵੱਖ-ਵੱਖ ਟਰੇਡਾਂ 'ਚ ਨਿਯੁਕਤ ਕੀਤਾ ਜਾਵੇਗਾ।
ਯੋਗਤਾ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਸਬੰਧਤ ਟਰੇਡ ਵਿਚ 10ਵੀਂ/12ਵੀਂ/ਆਈਟੀਆਈ/ਬੈਚਲਰ ਡਿਗਰੀ/ਬੀ.ਐਸ.ਸੀ./ਬੀ.ਬੀ.ਏ./ਬੀ.ਟੈਕ/ਡਿਪਲੋਮਾ ਆਦਿ ਹੋਣਾ ਚਾਹੀਦਾ ਹੈ।
ਉਮਰ ਹੱਦ
ਇਸ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 24 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 25 ਅਕਤੂਬਰ 2024 ਨੂੰ ਕੀਤੀ ਜਾਵੇਗੀ। ਭਾਵ ਉਮੀਦਵਾਰਾਂ ਦੀ ਜਨਮ ਤਾਰੀਖ਼ 25 ਅਕਤੂਬਰ 2000 ਤੋਂ 25 ਅਕਤੂਬਰ 2006 ਤੱਕ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਆਂ ਸ਼੍ਰੇਣੀਆਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ।
ਤਨਖਾਹ
ਚੁਣੇ ਗਏ ਉਮੀਦਵਾਰ ਨੂੰ ਅਪ੍ਰੈਂਟਿਸ ਸ਼੍ਰੇਣੀ ਅਨੁਸਾਰ ਵਜੀਫਾ ਦਿੱਤਾ ਜਾਵੇਗਾ। ਗ੍ਰੈਜੂਏਟ ਅਪ੍ਰੈਂਟਿਸ ਲਈ 9000 ਰੁਪਏ, ਤਿੰਨ ਸਾਲਾ ਡਿਪਲੋਮਾ ਲਈ 8050 ਰੁਪਏ, 10ਵੀਂ/12ਵੀਂ ਟਰੇਡ ਅਪ੍ਰੈਂਟਿਸ ਲਈ 7000 ਰੁਪਏ, ਇਕ ਸਾਲ ਦੇ ITI ਟਰੇਡ ਅਪ੍ਰੈਂਟਿਸ ਲਈ 7700 ਰੁਪਏ ਅਤੇ ਦੋ ਸਾਲ ITI ਲਈ 8050 ਰੁਪਏ ਵਜ਼ੀਫ਼ਾ ਤੈਅ ਕੀਤਾ ਗਿਆ ਸੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਫ਼ੀਸ
ਕੋਈ ਅਰਜ਼ੀ ਫੀਸ ਨਹੀਂ ਲੱਗੇਗੀ
ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।