ਹਿਮਾਚਲ ਪ੍ਰਦੇਸ਼ : ਚੰਬਾ ''ਚ ਬੱਦਲ ਫਟਣ ਨਾਲ ਇਕ ਦੀ ਮੌਤ, ਕੁਝ ਮਕਾਨ ਖ਼ਾਲੀ ਕਰਵਾਏ

08/08/2022 3:43:59 PM

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਘੱਟੋ-ਘੱਟ 2 ਪਿੰਡਾਂ 'ਚ ਬੱਦਲ ਫਟਣ ਦੀਆਂ ਘਟਨਾਵਾਂ ਹੋਈਆਂ, ਜਿਸ 'ਚ 15 ਸਾਲਾ ਮੁੰਡੇ ਦੀ ਮੌਤ ਹੋ ਗਈ ਅਤੇ ਕੁਝ ਮਕਾਨਾਂ ਨੂੰ ਖਾਲੀ ਕਰਵਾਉਣਾ ਪਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚੰਬਾ ਜ਼ਿਲ੍ਹਾ ਐਮਰਜੈਂਸੀ ਮੁਹਿੰਮ ਕੇਂਦਰ (ਡੀ.ਈ.ਓ.ਸੀ.) ਨੇ ਕਿਹਾ ਕਿ ਭਡੋਗਾ ਅਤੇ ਖੰਡਵਾ ਪਿੰਡਾਂ 'ਚ ਬੀਤੀ ਰਾਤ ਅਚਾਨਕ ਮੋਹਲੇਧਾਰ ਮੀਂਹ ਪਿਆ।

ਰਾਜ ਆਫ਼ਤ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਭਡੋਗਾ 'ਚ ਵਿਜੇ ਕੁਮਾਰ (15) ਦੀ ਮੌਤ ਹੋ ਗਈ, ਜਦੋਂ ਕਿ ਕੁਝ ਲੋਕ ਜ਼ਖ਼ਮੀ ਹੋ ਗਏ। ਖੰਡਵਾ 'ਚ ਸ਼ਾਲੇਈ ਖੰਡਵਾ ਨਾਲੇ 'ਤੇ ਬਣੇ ਪੀ.ਡਬਲਿਊ.ਡੀ. ਦੇ ਪੁਲ ਅਤੇ ਖੇਤੀਬਾੜੀ ਭੂਮੀ ਨੂੰ ਨੁਕਸਾਨ ਹੋਇਆ ਹੈ। ਇਸ ਵਿਚ, ਵਿਭਾਗ ਨੇ ਕਿਹਾ ਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੋਣ ਕਾਰਨ ਕੋਲ ਦੇ ਗੁਲੇਲ ਪਿੰਡ 'ਚ 5 ਮਕਾਨਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਭੇਜਿਆ ਗਿਆ ਹੈ।


DIsha

Content Editor

Related News