J&K Election: ਨਾ-ਨਾ ਕਰਦੇ ਮੰਨ ਹੀ ਗਏ ਉਮਰ ਅਬਦੁੱਲਾ, ਗਾਂਦਰਬਲ ਤੋਂ ਲੜਨਗੇ ਚੋਣ

Sunday, Aug 25, 2024 - 11:20 PM (IST)

ਸ਼੍ਰੀਨਗਰ- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਗਾਂਦਰਬਲ ਤੋਂ ਵਿਧਾਨ ਸਭਾ ਚੋਣ ਲੜਨਗੇ। ਇਹ ਐਲਾਨ ਐਤਵਾਰ ਨੂੰ ਸਾਂਸਦ ਸੈਯਦ ਰੂਹੁੱਲਾ ਮੇਹਦੀ ਅਤੇ ਪਾਰਟੀ ਦੇ ਮੰਡਲ ਪ੍ਰਧਾਨ ਨਾਸਿਰ ਅਸਲਮ ਵਾਨੀ ਨੇ ਉਮਰ ਅਤੇ ਸਾਂਸਦ ਮੀਆਂ ਅਲਤਾਫ ਅਹਿਮਦ ਦੀ ਮੌਜੂਦਗੀ 'ਚ ਕੀਤਾ। ਲੰਬੇ ਸਮੇਂ ਤੋਂ ਉਮਰ ਦੁਹਰਾਉਂਦੇ ਆ ਰਹੇ ਸਨ ਕਿ ਉਹ ਚੋਣ ਨਹੀਂ ਲੜਨਗੇ।

ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਲੰਬੀ ਵਿਚਾਰ-ਵਟਾਂਦਰੇ ਤੋਂ ਬਾਅਦ ਉਮਰ ਦੇ ਚੋਣ ਨਾ ਲੜਨ ਦੇ ਪਹਿਲੇ ਬਿਆਨ ਨੂੰ ਰੱਦ ਕਰ ਦਿੱਤਾ। ਉਮਰ ਨੇ ਕਿਹਾ ਸੀ, ਜਦੋਂ ਤੱਕ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਰਹੇਗਾ, ਉਹ ਚੋਣਾਂ ਨਹੀਂ ਲੜਨਗੇ।

ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਉਮਰ

ਉਮਰ ਅਬਦੁੱਲਾ 2009 ਤੋਂ 2015 ਤਕ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹੇ। ਉਹ ਦੋ ਵਾਰ ਸਾਂਸਦ ਵੀ ਰਹੇ। ਇਸ ਦੇ ਨਾਲ ਹੀ ਗਾਂਦਰਬਲ (2008-2014) ਅਤੇ ਬੀਰਵਾਹ (2014-2019) ਤੋਂ ਵਿਧਾਇਕ ਰਹੇ। ਉਹ 2002 ਦੀਆਂ ਵਿਧਾਨ ਸਭਾ ਚੋਣਾਂ ਗਾਂਦਰਬਲ ਤੋਂ ਪੀ.ਡੀ.ਪੀ. ਦੇ ਕਾਜ਼ੀ ਮੁਹੰਮਦ ਅਫਜ਼ਲ ਤੋਂ ਹਾਰ ਗਏ ਸਨ। 


Rakesh

Content Editor

Related News