ਇਸ ਮਹਿਕਮੇ 'ਚ ਨਿਕਲੀ ਭਰਤੀ; ਮਿਲੇਗੀ ਮੋਟੀ ਤਨਖ਼ਾਹ, ਅੱਜ ਹੀ ਕਰੋ ਅਪਲਾਈ

Tuesday, Oct 22, 2024 - 09:57 AM (IST)

ਇਸ ਮਹਿਕਮੇ 'ਚ ਨਿਕਲੀ ਭਰਤੀ; ਮਿਲੇਗੀ ਮੋਟੀ ਤਨਖ਼ਾਹ, ਅੱਜ ਹੀ ਕਰੋ ਅਪਲਾਈ

ਨਵੀਂ ਦਿੱਲੀ- ਚੰਗੀ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ (NPTC) 'ਚ ਜੂਨੀਅਰ ਐਗਜ਼ੀਕਿਊਟਿਵ ਦੀ ਨਵੀਂ ਭਰਤੀ ਆ ਗਈ ਹੈ। ਇਸ ਭਰਤੀ ਲਈ 14 ਅਕਤੂਬਰ ਤੋਂ ਅਧਿਕਾਰਤ ਵੈੱਬਸਾਈਟ careers.ntpc.co.in 'ਤੇ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉੱਥੇ ਹੀ ਅਰਜ਼ੀ ਫ਼ਾਰਮ ਸਬਮਿਟ ਕਰਨ ਅਤੇ ਫ਼ੀਸ ਜਮਾਂ ਕਰਨ ਦੀ ਆਖ਼ਰੀ ਤਾਰੀਖ਼ 28 ਅਕਤੂਬਰ 2024 ਹੈ। 

ਭਰਤੀ ਡਿਟੇਲ

NPTC ਲਿਮਟਿਡ ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਊਰਜਾ ਕੰਪਨੀ ਹੈ, ਜਿਸ ਵਿਚ ਨੌਕਰੀ ਪਾਉਣ ਦਾ ਇਹ ਸਭ ਤੋਂ ਵਧੀਆ ਮੌਕਾ ਹੈ। ਇਸ ਭਰਤੀ ਜ਼ਰੀਏ ਜੂਨੀਅਰ ਐਗਜ਼ੀਕਿਊਟਿਵ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਭਰਤੀ ਜ਼ਰੀਏ ਕੁੱਲ 50 ਅਹੁਦੇ ਭਰੇ ਜਾਣਗੇ।

PunjabKesari

ਯੋਗਤਾ

NTPC ਜੂਨੀਅਰ ਐਗਜ਼ੀਕਿਊਟਿਵ ਦੀ ਇਸ ਅਸਾਮੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਕਾਲਜ/ਇੰਸਟੀਚਿਊਟ ਤੋਂ ਐਗਰੀਕਲਚਰਲ ਸਾਇੰਸ ਸਟ੍ਰੀਮ ਵਿਚ B.Sc ਹੋਣੀ ਚਾਹੀਦੀ ਹੈ। ਇਸ ਨੌਕਰੀ ਪ੍ਰੋਫਾਈਲ 'ਚ ਉਮੀਦਵਾਰਾਂ ਦਾ ਕੰਮ ਕੂੜੇ ਅਤੇ ਬਾਇਓਮਾਸ ਦੇ ਪ੍ਰਬੰਧਨ, ਉਪਯੋਗਤਾ ਅਤੇ ਵਿਕਲਪਕ ਵਰਤੋਂ ਦੇ ਨਾਲ-ਨਾਲ ਕਿਸਾਨਾਂ ਅਤੇ ਲੋਕਾਂ ਵਿਚ ਬਾਇਓਮਾਸ ਬਾਰੇ ਜਾਗਰੂਕਤਾ ਫੈਲਾਉਣਾ ਹੈ।

ਉਮਰ ਹੱਦ

NTPC ਦੀ ਇਸ ਭਰਤੀ ਪ੍ਰਕਿਰਿਆ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 27 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 28 ਅਕਤੂਬਰ 2024 ਨੂੰ ਕੀਤੀ ਜਾਵੇਗੀ। ਰਾਖਵੀਆਂ ਸ਼੍ਰੇਣੀਆਂ ਲਈ ਵੱਧ ਤੋਂ ਵੱਧ ਉਮਰ 'ਚ ਛੋਟ ਦੇਣ ਦਾ ਵੀ ਪ੍ਰਬੰਧ ਹੈ।

ਤਨਖਾਹ

ਜੂਨੀਅਰ ਕਾਰਜਕਾਰੀ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 40,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਦੀ ਰਿਹਾਇਸ਼/HRA/ਮੈਡੀਕਲ ਸਹੂਲਤ ਵੀ ਉਪਲੱਬਧ ਹੋਵੇਗੀ।

PunjabKesari

ਚੋਣ ਪ੍ਰਕਿਰਿਆ 

ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਹਾਲਾਂਕਿ, ਉਮੀਦਵਾਰਾਂ ਦੀ ਗਿਣਤੀ ਨੂੰ ਸੀਮਿਤ ਕਰਨ ਲਈ ਸਕ੍ਰੀਨਿੰਗ/ਸ਼ਾਰਟਲਿਸਟਿੰਗ/ਚੋਣ ਪ੍ਰੀਖਿਆ ਵੀ ਕਰਵਾਈ ਜਾ ਸਕਦੀ ਹੈ।

ਅਰਜ਼ੀ ਫੀਸ 

ਆਨਲਾਈਨ ਅਰਜ਼ੀ ਦੇ ਦੌਰਾਨ ਜਨਰਲ/ਓ. ਬੀ. ਸੀ/ਈ.ਡਬਲਯੂ.ਐਸ. ਸ਼੍ਰੇਣੀ ਦੇ ਉਮੀਦਵਾਰਾਂ ਨੂੰ 300 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। SC, ST ਅਤੇ PH ਸ਼੍ਰੇਣੀ ਦੇ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ।


author

Tanu

Content Editor

Related News