ਇਸ ਮਹਿਕਮੇ 'ਚ ਨਿਕਲੀ ਬੰਪਰ ਭਰਤੀ, ਜਾਣੋ ਯੋਗਤਾ ਸਣੇ ਪੂਰਾ ਵੇਰਵਾ
Monday, Aug 12, 2024 - 12:02 PM (IST)

ਨਵੀਂ ਦਿੱਲੀ- ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (NPCIL) 'ਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ। NPCIL ਨੇ ਸਟਾਈਪੈਂਡਰੀ ਟਰੇਨੀ ਆਪਰੇਟਰ ਅਤੇ ਸਟਾਈਪੈਂਡਰੀ ਟਰੇਨੀ ਮੈਨਟੇਨਰ ਦੀ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਅਸਾਮੀ ਲਈ ਅਰਜ਼ੀ ਦੀ ਪ੍ਰਕਿਰਿਆ 22 ਅਗਸਤ ਤੋਂ NPCIL ਦੀ ਅਧਿਕਾਰਤ ਵੈੱਬਸਾਈਟ http://www.npcilcareers.co.in 'ਤੇ ਸ਼ੁਰੂ ਹੋ ਰਹੀ ਹੈ। ਫਾਰਮ ਭਰਨ ਦੀ ਆਖਰੀ ਤਾਰੀਖ਼ 11 ਸਤੰਬਰ 2024 ਹੈ।
ਅਹੁਦਿਆਂ ਦੇ ਵੇਰਵੇ
ਇਸ ਭਰਤੀ ਜ਼ਰੀਏ ਸਟਾਈਪੈਂਡਰੀ ਟਰੇਨੀ ਦੇ 153 ਅਤੇ ਸਟਾਈਪੈਂਡਰੀ ਟਰੇਨੀ ਮੈਨਟੇਨਰ ਦੇ 126 ਅਹੁਦੇ ਭਰੇ ਜਾਣਗੇ। ਕੁੱਲ 279 ਅਹੁਦੇ ਭਰੇ ਜਾਣਗੇ।
ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ, 12ਵੀਂ ਪਾਸ ਅਤੇ ITI ਡਿਗਰੀ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ। ਯੋਗਤਾ ਸਬੰਧੀ ਹੋਰ ਡਿਟੇਲ ਉਮੀਦਵਾਰ ਅਧਿਕਾਰਤ ਨੋਟੀਫ਼ਿਕੇਸ਼ਨ ਤੋਂ ਚੈੱਕ ਕਰ ਸਕਦੇ ਹਨ।
ਉਮਰ ਹੱਦ
ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। ਰਾਖਵੀਆਂ ਸ਼੍ਰੇਣੀਆਂ ਨੂੰ ਉਪਰਲੀ ਉਮਰ ਹੱਦ ਵਿਚ ਛੋਟ ਦਿੱਤੀ ਜਾਂਦੀ ਹੈ।
ਅਰਜ਼ੀ ਫੀਸ
ਬਿਨੈ-ਪੱਤਰ ਭਰਦੇ ਸਮੇਂ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ SC, ST, PWBD, ਸਾਬਕਾ ਫੌਜੀ ਉਮੀਦਵਾਰ ਫਾਰਮ ਮੁਫ਼ਤ ਭਰ ਸਕਦੇ ਹਨ।
ਤਨਖਾਹ
ਇਸ ਅਸਾਮੀ ਲਈ ਚੁਣੇ ਗਏ ਉਮੀਦਵਾਰਾਂ ਨੂੰ ਪੋਸਟ ਮੁਤਾਬਕ 20,000-22,000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਇਨ੍ਹਾਂ ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਸੀ. ਬੀ. ਟੀ. ਟੈਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।