7 ਨਵੰਬਰ ਨੂੰ ਛੁੱਟੀ ਦਾ ਐਲਾਨ

Saturday, Nov 02, 2024 - 05:05 PM (IST)

7 ਨਵੰਬਰ ਨੂੰ ਛੁੱਟੀ ਦਾ ਐਲਾਨ

ਨਵੀਂ ਦਿੱਲੀ- 7 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਇਹ ਜਨਤਕ ਛੁੱਟੀ ਛੱਠ ਪੂਜਾ ਨੂੰ ਲੈ ਕੇ ਕੀਤੀ ਗਈ ਹੈ। ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੇ ਮੁੱਖ ਮੰਤਰੀ ਆਤਿਸ਼ੀ ਨੂੰ ਚਿੱਠੀ ਲਿਖ ਕੇ ਛੱਠ ਪੂਜਾ ਵਾਲੇ ਦਿਨ 7 ਨਵੰਬਰ ਨੂੰ ਜਨਤਕ ਛੁੱਟੀ ਕਰਨ ਦੀ ਬੇਨਤੀ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ। ਦੱਸ ਦੇਈਏ ਕਿ ਛੱਠ ਪੂਜਾ ਦਿੱਲੀ ਸਰਕਾਰ ਦੇ ਪਾਬੰਦੀਸ਼ੁਦਾ ਛੁੱਟੀਆਂ ਦੀ ਸੂਚੀ ਵਿਚ ਸ਼ਾਮਲ ਸੀ।

ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ

ਉੱਪ ਰਾਜਪਾਲ ਨੇ ਚਿੱਠੀ 'ਚ ਲਿਖਿਆ- ਅਗਲੇ ਕੁਝ ਦਿਨਾਂ 'ਚ ਛੱਠ ਪੂਜਾ ਆ ਰਹੀ ਹੈ। ਆਸਥਾ ਦਾ ਇਹ ਮਹਾਨ ਤਿਉਹਾਰ ਚਾਰ ਦਿਨਾਂ ਤੱਕ ਮਨਾਇਆ ਜਾਂਦਾ ਹੈ। ਤੀਸਰਾ ਦਿਨ - ਜਦੋਂ ਡੁੱਬਦੇ ਸੂਰਜ ਨੂੰ 'ਅਰਘ' ਦਿੱਤਾ ਜਾਂਦਾ ਹੈ, ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਛੱਠ ਪੂਜਾ ਦੀ ਛੁੱਟੀ ਜੋ ਪਹਿਲਾਂ ਹੀ ਦਿੱਲੀ ਸਰਕਾਰ ਦੀ ਪਾਬੰਦੀਸ਼ੁਦਾ ਛੁੱਟੀਆਂ ਦੀ ਸੂਚੀ ਵਿਚ ਸ਼ਾਮਲ ਹੈ। ਮੈਂ ਸੂਬਾ ਸਰਕਾਰ ਨੂੰ 7 ਨਵੰਬਰ, 2024 (ਵੀਰਵਾਰ) ਨੂੰ ਪੂਰੇ ਦਿਨ ਦੀ ਛੁੱਟੀ ਐਲਾਨ ਕਰਨ ਅਤੇ ਇਸ ਸਬੰਧ ਵਿਚ ਲੋੜੀਂਦੀ ਫਾਈਲ ਨੂੰ ਤੁਰੰਤ ਅੱਗੇ ਭੇਜਣ ਦੀ ਅਪੀਲ ਕਰਦਾ ਹਾਂ।

ਇਹ ਵੀ ਪੜ੍ਹੋ- ਬੱਚਿਆਂ ਦਾ ਵੀ ਬਣਦਾ ਹੈ ਪੈਨ ਕਾਰਡ, ਬਸ ਕਰੋ ਇਹ ਛੋਟਾ ਜਿਹਾ ਕੰਮ

PunjabKesari

ਓਧਰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ 'ਐਕਸ' 'ਤੇ ਇਕ ਪੋਸਟ 'ਚ ਲਿਖਿਆ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦਿੱਲੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ 7 ਨਵੰਬਰ ਨੂੰ ਛੱਠ ਦੇ ਤਿਉਹਾਰ ਦੀ ਛੁੱਟੀ ਹੋਵੇਗੀ। ਛੱਠ ਪੂਜਾ ਬਿਹਾਰ ਦਾ ਇਕ ਪ੍ਰਮੁੱਖ ਹਿੰਦੂ ਤਿਉਹਾਰ ਹੈ, ਜੋ ਹੁਣ ਵਿਸ਼ਵਵਿਆਪੀ ਬਣ ਗਿਆ ਹੈ। ਲੋਕਾਂ ਦਾ ਵਿਸ਼ਵਾਸ ਦਾ ਇਹ  ਤਿਉਹਾਰ ਹੁਣ ਪੂਰੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਵਲੋਂ ਵੀ ਮਨਾਇਆ ਜਾਂਦਾ ਹੈ। ਛੱਠ ਵਿਚ ਭਗਵਾਨ ਭਾਸਕਰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਿਚ ਡੁੱਬਦੇ ਅਤੇ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ-  ਧੌਣ 'ਤੇ ਪਟਾਕਾ ਲੱਗਣ ਕਾਰਨ 8 ਸਾਲਾ ਬੱਚੇ ਦੀ ਮੌ.ਤ, ਪਰਿਵਾਰ 'ਚ ਪਿਆ ਚੀਕ-ਚਿਹਾੜਾ


author

Tanu

Content Editor

Related News