18 ਨਵੰਬਰ ਦਾ ਦਿਨ ਹੈ ਬੇਹੱਦ ਖ਼ਾਸ, ਹਰਿਆਣਾ ਦੀ ਲਾਡੋ ਨੇ ਜਿੱਤਿਆ 'ਮਿਸ ਵਰਲਡ' ਦਾ ਖ਼ਿਤਾਬ

Wednesday, Nov 18, 2020 - 04:08 PM (IST)

18 ਨਵੰਬਰ ਦਾ ਦਿਨ ਹੈ ਬੇਹੱਦ ਖ਼ਾਸ, ਹਰਿਆਣਾ ਦੀ ਲਾਡੋ ਨੇ ਜਿੱਤਿਆ 'ਮਿਸ ਵਰਲਡ' ਦਾ ਖ਼ਿਤਾਬ

ਨਵੀਂ ਦਿੱਲੀ/ਹਰਿਆਣਾ— ਸਾਲ ਦੇ 11ਵੇਂ ਮਹੀਨੇ ਦੇ 18ਵੇਂ ਦਿਨ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਸਾਲ ਪਹਿਲਾਂ ਇਕ ਖੂਬਸੂਰਤ ਪਲ ਕਾਰਨ ਇਸ ਦਿਨ ਨੇ ਇਤਿਹਾਸ ਵਿਚ ਆਪਣੀ ਇਕ ਖ਼ਾਸ ਥਾਂ ਬਣਾਈ ਹੈ। ਦਰਅਸਲ 18 ਨਵੰਬਰ 2017 ਨੂੰ ਭਾਰਤ ਦੀ ਮਾਨੁਸ਼ੀ ਛਿੱਲਰ ਨੇ 'ਮਿਸ ਵਰਲਡ' ਦਾ ਖ਼ਿਤਾਬ ਜਿੱਤ ਕੇ ਐਸ਼ਵਰਿਆ ਰਾਏ ਅਤੇ ਪ੍ਰਿਅੰਕਾ ਚੋਪੜਾ ਦੀ ਪਰੰਪਰਾ ਨੂੰ ਅੱਗੇ ਵਧਾਇਆ। ਹਰਿਆਣਾ ਦੇ ਸੋਨੀਪਤ ਵਿਚ ਜਨਮੀ ਮਾਨੁਸ਼ੀ ਨੇ 17 ਸਾਲ ਬਾਅਦ ਇਹ ਖ਼ਿਤਾਬ ਦੇਸ਼ ਦੇ ਨਾਮ ਕੀਤਾ। ਇਸ ਤੋਂ ਪਹਿਲਾਂ 2000 ਵਿਚ ਪ੍ਰਿਅੰਕਾ ਚੋਪੜਾ ਨੇ ਇਸ ਖ਼ਿਤਾਬ ਨੂੰ ਜਿੱਤ ਕੇ ਉਨ੍ਹਾਂ ਮਾਣ ਨਾਲ ਭਰੇ ਪਲਾਂ 'ਤੇ ਭਾਰਤ ਦਾ ਨਾਂ ਲਿਖ ਦਿੱਤਾ ਸੀ।

PunjabKesari

ਮਾਨੁਸ਼ੀ ਨੇ ਮਾਂ ਨੂੰ ਦੁਨੀਆ ਦੀ ਸਭ ਤੋਂ ਵੱਧ ਤਨਖ਼ਾਹ ਪਾਉਣ ਯੋਗ ਦੱਸ ਕੇ ਜੱਜਾਂ ਨੂੰ ਪ੍ਰਭਾਵਿਤ ਕੀਤਾ। ਮਾਨੁਸ਼ੀ ਤੋਂ ਫਾਈਨਲ ਰਾਊਂਡ 'ਚ ਜੂਰੀ ਨੇ ਸਵਾਲ ਪੁੱਛਿਆ ਸੀ ਕਿ ਕਿਸ ਪੇਸ਼ੇ ਵਿਚ ਸਭ ਤੋਂ ਜ਼ਿਆਦਾ ਤਨਖ਼ਾਹ ਮਿਲਣੀ ਚਾਹੀਦੀ ਹੈ ਅਤੇ ਕਿਉਂ? ਇਸ ਦੇ ਜਵਾਬ ਵਿਚ ਮਾਨੁਸ਼ੀ ਨੇ ਕਿਹਾ ਕਿ ਮਾਂ ਨੂੰ ਸਭ ਤੋਂ ਜ਼ਿਆਦਾ ਸਨਮਾਨ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਨਕਦ ਵਿਚ ਤਨਖ਼ਾਹ ਨਹੀਂ ਸਗੋਂ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ।

PunjabKesari

ਮਿਸ ਵਰਲਡ ਬਣਨਾ ਮਾਨੁਸ਼ੀ ਦਾ ਬਚਪਨ ਦਾ ਸੁਫ਼ਨਾ ਸੀ। ਇਕ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਬਚਪਨ ਵਿਚ ਮੈਂ ਹਮੇਸ਼ਾ ਤੋਂ ਇਸ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੁੰਦੀ ਸੀ ਅਤੇ ਮੈਨੂੰ ਇਹ ਕਦੇ ਨਹੀਂ ਪਤਾ ਸੀ ਕਿ ਮੈਂ ਇੱਥੋਂ ਤੱਕ ਪਹੁੰਚ ਜਾਵਾਂਗੀ। ਮਿਸ ਵਰਲਡ ਦਾ ਖ਼ਿਤਾਬ ਜਿੱਤਣਾ ਸਿਰਫ ਮੇਰਾ ਹੀ ਨਹੀਂ ਸਗੋਂ ਮੇਰੇ ਪਰਿਵਾਰ ਅਤੇ ਦੋਸਤਾਂ ਦਾ ਵੀ ਸੁਫ਼ਨਾ ਬਣ ਗਿਆ ਸੀ।

PunjabKesari

ਮਿਸ ਵਰਲਡ ਮੁਕਾਬਲੇ ਵਿਚ ਜਾਣ ਤੋਂ ਪਹਿਲਾਂ ਮਾਨੁਸ਼ੀ ਸਮਾਜ ਸੇਵਾ ਦੇ ਕੰਮਾਂ ਨਾਲ ਵੀ ਜੁੜੀ ਰਹੀ ਹੈ। ਉਨ੍ਹਾਂ ਨੇ ਬੀਬੀਆਂ ਦੀ ਮਾਹਵਾਰੀ ਦੌਰਾਨ ਹਾਈਜੀਨ ਨਾਲ ਸੰਬੰਧਤ ਇਕ ਮੁਹਿੰਮ ਵਿਚ ਕਰੀਬ 5,000 ਬੀਬੀਆਂ ਨੂੰ ਜਾਗਰੂਕ ਕੀਤਾ ਹੈ। ਮਾਨੁਸ਼ੀ ਨੂੰ ਪੈਰਾਗਲਾਈਡਿੰਗ, ਸਕੂਬਾ ਡਰਾਈਵਿੰਗ ਅਤੇ ਬੰਜੀ ਜੰਪਿੰਗ ਵਰਗੇ ਸਪੋਟਰਸ ਪਸੰਦ ਹਨ। ਇਸ ਤੋਂ ਇਲਾਵਾ ਮਾਨੁਸ਼ੀ ਟਰੈਂਡ ਇੰਡੀਅਨ ਕਲਾਸੀਕਲ ਡਾਂਸਰ ਹੈ ਅਤੇ ਪੇਂਟਿੰਗ ਵੀ ਬਣਾਉਂਦੀ ਹੈ।


author

Tanu

Content Editor

Related News