'ਨੋਟਬੰਦੀ' 'ਤੇ ਰਾਹੁਲ ਦਾ PM ਮੋਦੀ 'ਤੇ ਸ਼ਬਦੀ ਵਾਰ, ਕਿਹਾ- 'ਸੋਚੀ ਸਮਝੀ ਚਾਲ ਸੀ'

11/08/2020 3:12:09 PM

ਨਵੀਂ ਦਿੱਲੀ— ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਨੂੰ ਅੱਜ 4 ਸਾਲ ਪੂਰੇ ਹੋ ਗਏ ਹਨ। ਨੋਟਬੰਦੀ ਦੇ 4 ਸਾਲ ਪੂਰੇ ਹੋਣ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ਖ਼ਿਲਾਫ ਭੜਾਸ ਕੱਢੀ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਨੋਟਬੰਦੀ ਲਾਗੂ ਕਰਨ ਦਾ ਫ਼ੈਸਲਾ ਜਾਣਬੁੱਝ ਕੇ ਲਿਆ ਸੀ ਅਤੇ ਇਸ ਦੇ ਜ਼ਰੀਏ ਉਨ੍ਹਾਂ ਦਾ ਮਕਸਦ ਆਪਣੇ ਪੂੰਜੀਪਤੀ ਦੋਸਤਾਂ ਨੂੰ ਫ਼ਾਇਦਾ ਪਹੁੰਚਾਉਣਾ ਸੀ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 4 ਸਾਲ ਪਹਿਲਾਂ ਅੱਜ ਦੇ ਹੀ ਦਿਨ ਕੀਤੀ ਗਈ ਨੋਟਬੰਦੀ ਦੇ ਐਲਾਨ ਨੂੰ ਰਾਸ਼ਟਰੀ ਤ੍ਰਾਸਦੀ ਦੱਸਿਆ ਅਤੇ ਕਿਹਾ ਕਿ ਇਸ ਦੇ ਜ਼ਰੀਏ ਉਨ੍ਹਾਂ ਨੇ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਦਾ ਕੰਮ ਕੀਤਾ ਅਤੇ ਪੂਰੇ ਦੇਸ਼ ਨੂੰ ਆਫ਼ਤ ਵਿਚ ਪਾ ਦਿੱਤਾ ਸੀ।

ਇਹ ਵੀ ਪੜ੍ਹੋ: ਨੋਟਬੰਦੀ ਦੀ ਵਰ੍ਹੇਗੰਢ ਤੇ ਵਿਸ਼ੇਸ਼ ਵਿਅੰਗਾਤਮਕ ਆਰਟੀਕਲ “ਨੋਟਬੰਦੀ ਨੂੰ ਚੇਤੇ ਕਰਦਿਆਂ...!''

 

ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਨੋਟਬੰਦੀ ਪ੍ਰਧਾਨ ਮੰਤਰੀ ਦੀ ਸੋਚੀ ਸਮਝੀ ਚਾਲ ਸੀ, ਤਾਂ ਕਿ ਆਮ ਜਨਤਾ ਦੇ ਪੈਸੇ ਤੋਂ 'ਮੋਦੀ-ਦੋਸਤ' ਪੂੰਜੀਪਤੀਆਂ ਦਾ ਲੱਖਾਂ ਕਰੋੜਾਂ ਰੁਪਏ ਕਰਜ਼ ਮੁਆਫ਼ ਕੀਤਾ ਜਾ ਸਕੇ। ਗਲਤਫ਼ਹਿਮੀ 'ਚ ਨਾ ਰਹੋ- ਗਲਤੀ ਹੋਈ ਨਹੀਂ, ਜਾਣਬੁੱਝ ਕੇ ਕੀਤੀ ਗਈ ਸੀ। ਇਸ ਰਾਸ਼ਟਰੀ ਤ੍ਰਾਸਦੀ ਦੇ 4 ਸਾਲ 'ਤੇ ਤੁਸੀਂ ਵੀ ਆਪਣੀ ਆਵਾਜ਼ ਬੁਲੰਦ ਕਰੋ। 

ਇਹ ਵੀ ਪੜ੍ਹੋ: 8 ਨਵੰਬਰ : PM ਮੋਦੀ ਦੇ ਇਕ ਫੈਸਲੇ ਨੇ ਪੂਰੇ ਦੇਸ਼ 'ਚ ਪਾ ਦਿੱਤੀਆਂ ਸਨ ਭਾਜੜਾਂ

ਜ਼ਿਕਰਯੋਗ ਹੈ ਕਿ ਨੋਟਬੰਦੀ ਦੇ 4 ਸਾਲ ਪੂਰੇ ਹੋਣ ਮੌਕੇ 'ਤੇ ਕਾਂਗਰਸ ਅੱਜ ਮੋਦੀ ਸਰਕਾਰ ਖ਼ਿਲਾਫ਼ ਦੇਸ਼ ਭਰ 'ਚ ਵਿਸ਼ਵਾਸਘਾਤ ਦਿਵਸ ਮਨਾ ਰਹੀ ਹੈ ਅਤੇ ਇਸ ਲਈ ਡਿਜੀਟਲ ਮੁਹਿੰਮ ਚਲਾ ਰਹੀ ਹੈ।


Tanu

Content Editor

Related News