ਦੀਵਿਆਂ ''ਚੋਂ ਡੱਬਿਆਂ ''ਚ ਤੇਲ ਭਰਦੇ ਦਿੱਸੇ ਬੱਚੇ, ਅਖਿਲੇਸ਼ ਬੋਲੇ- ਸਿਰਫ਼ ਘਾਟ ਨਹੀਂ, ਹਰ ਗਰੀਬ ਦਾ ਘਰ ਵੀ ਜਗਮਗਾਏ

Sunday, Nov 12, 2023 - 01:50 PM (IST)

ਲਖਨਊ (ਭਾਸ਼ਾ)- ਸਮਾਜਵਾਦੀ ਪਾਰਟੀ (ਸਪਾ) ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਅਯੁੱਧਿਆ 'ਚ ਸਰਊ ਨਦੀ ਦੇ ਕਿਨਾਰੇ ਰਾਮ ਕੀ ਪੈੜੀ ਦੇ 51 ਘਾਟਾਂ 'ਤੇ 22 ਲੱਖ ਤੋਂ ਵੱਧ ਦੀਵੇ ਜਗਾਉਣ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਸਾਡੀ ਤਾਂ ਇਹੀ ਕਾਮਨਾ ਹੈ ਕਿ ਇਕ ਅਜਿਹਾ ਤਿਉਹਾਰ ਵੀ ਆਏ, ਜਿਸ 'ਚ ਸਿਰਫ਼ ਘਾਟ ਹੀ ਨਹੀਂ ਸਗੋਂ ਹਰ ਗਰੀਬ ਦਾ ਘਰ ਵੀ ਜਗਮਗਾਏ। ਅਖਿਲੇਸ਼ ਨੇ ਸ਼ਨੀਵਾਰ ਰਾਤ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਜਿੱਥੇ ਗਰੀਬੀ ਦੀਵਿਆਂ ਤੋਂ ਤੇਲ ਲਿਜਾਉਣ ਲਈ ਮਜ਼ਬੂਰ ਕਰੇ, ਉੱਥੇ ਉਤਸਵ ਦਾ ਪ੍ਰਕਾਸ਼ ਧੁੰਦਲਾ ਹੋ ਜਾਂਦਾ ਹੈ। ਸਾਡੀ ਤਾਂ ਇਹੀ ਕਾਮਨਾ ਹੈ ਕਿ ਇਕ ਅਜਿਹਾ ਤਿਉਹਾਰ ਵੀ ਆਏ, ਜਿਸ 'ਚ ਸਿਰਫ਼ ਘਾਟ ਹੀ ਨਹੀਂ ਸਗੋਂ ਹਰ ਗਰੀਬ ਦਾ ਘਰ ਵੀ ਜਗਮਗਾਏ।''

 

ਸਪਾ ਮੁਖੀ ਨੇ ਇਸ ਪੋਸਟ ਨਾਲ ਇਕ ਵੀਡੀਓ ਵੀ ਸਾਂਝਾ ਕੀਤਾ, ਜਿਸ 'ਚ ਘਾਟ 'ਤੇ ਕੁਝ ਬੱਚੇ ਦੀਵਿਆਂ ਤੋਂ ਤੇਲ ਕੱਢ ਕੇ ਗੈਲਨ ਅਤੇ ਹੋਰ ਭਾਂਡਿਆਂ 'ਚ ਭਰ ਕੇ ਲਿਜਾਂਦੇ ਨਜ਼ਰ ਆ ਰਹੇ ਹਨ। ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮੌਜੂਦਗੀ 'ਚ ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ ਅਯੁੱਧਿਆ 'ਚ ਸ਼ਨੀਵਾਰ ਸ਼ਾਮ ਰਾਮ ਕੀ ਪੈੜੀ ਦੇ 51 ਘਾਟਾਂ 'ਤੇ 22 ਲੱਖ ਤੋਂ ਵੱਧ ਦੀਵੇ ਜਗਾਏ ਗਏ, ਜੋ 'ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ' ਅਨੁਸਾਰ ਵਿਸ਼ਵ ਕੀਰਤੀਮਾਨ ਹੈ। ਇਕ ਅਧਿਕਾਰਤ  ਬਿਆਨ 'ਚ ਇਹ ਦਾਅਵਾ ਕੀਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਸ਼੍ਰੀ ਰਾਮ ਦੀ ਅਯੁੱਧਿਆ ਨੇ ਨਵਾਂ ਕੀਰਤੀਮਾਨ ਬਣਾਉਂਦੇ ਹੋਏ ਦੀਪਉਤਸਵ-2023 'ਚ 22.23 ਲੱਖ ਦੀਵੇ ਜਗਾਏ। ਪਿਛਲੇ ਸਾਲ 2022 'ਚ ਜਗਾਏ ਗਏ 15.76 ਲੱਖ ਦੀਵਿਆਂ ਤੋਂ ਇਸ ਵਾਰ ਇਹ ਗਿਣਤੀ ਲਗਭਗ 6.47 ਲੱਖ ਵੱਧ ਰਹੀ। ਬਿਆਨ ਅਨੁਸਾਰ, ਡਰੋਨ ਨਾਲ ਕੀਤੀ ਗਈ ਦੀਵਿਆਂ ਦੀ ਗਿਣਤੀ ਤੋਂ ਬਾਅਦ ਦੀਪਉਤਸਵ ਨੇ 'ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ' 'ਚ ਨਵਾਂ ਕੀਰਤੀਮਾਨ ਦਰਜ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News