ਕਸ਼ਮੀਰ ਮਾਮਲੇ ’ਚ ਚੁੱਪੀ ਨਹੀਂ, ਲਗਾਤਾਰ ਐਕਸ਼ਨ ਜਾਰੀ: JP ਨੱਢਾ

Wednesday, Jun 01, 2022 - 03:56 PM (IST)

ਭੋਪਾਲ– ਕਸ਼ਮੀਰ ’ਚ ਅੱਤਵਾਦੀਆਂ ਵਲੋਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮਾਮਲੇ ’ਚ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਕਿਹਾ ਕਿ ਸਰਕਾਰ ਇਨ੍ਹਾਂ ਘਟਨਾਵਾਂ ’ਤੇ ਚੁੱਪ ਨਹੀਂ ਹੈ ਅਤੇ ਲਗਾਤਾਰ ਐਕਸ਼ਨ ਚੱਲ ਰਿਹਾ ਹੈ। ਨੱਢਾ ਨੇ ਪੱਤਰਕਾਰਾਂ ਨਾਲ ਚਰਚਾ ਦੌਰਾਨ ਕਿਹਾ ਕਿ ਇਸ ਮਾਮਲੇ ’ਚ ਚੁੱਪੀ ਨਹੀਂ ਧਾਰੀ ਗਈ ਹੈ। ਲਗਾਤਾਰ ਐਕਸ਼ਨ ਚੱਲ ਰਿਹਾ ਹੈ। 

ਭਾਰਤ ਸਰਕਾਰ ਦੀ ਇਨ੍ਹਾਂ ਮਾਮਲਿਆਂ ਨੂੰ ਲੈ ਕੇ ‘ਜ਼ੀਰੋ ਟਾਲਰੈਂਸ’ ਦੀ ਨੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ’ਚ ਅਜੇ ਤੱਕ ਕੋਈ ਸਥਾਨਕ ਬਾਡੀਜ਼ ਚੋਣਾ ਨਹੀਂ ਕਰਵਾ ਸਕਿਆ ਸੀ। ਪਿਛਲੇ ਦਿਨੀਂ ਉੱਥੇ ਸ਼ਾਂਤੀ ਨਾਲ ਚੋਣਾਂ ਹੋਈਆਂ। ਉੱਥੇ ਸ਼ਾਂਤੀ ਸਥਾਪਤ ਹੋਣ ਨਾਲ ਅੱਤਵਾਦ ਚਾਹੁਣ ਵਾਲੇ ਨਿਰਾਸ਼ਾ ’ਚ ਹਨ। ਉੱਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵਲੋਂ ਪਿਛਲੇ ਦਿਨੀਂ ਲੰਡਨ ’ਚ ਭਾਰਤ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਨੱਢਾ ਨੇ ਕਿਹਾ ਕਿ ਰਾਹੁਲ ਦੀ ਇੱਥੇ ਕੋਈ ਨਹੀਂ ਸੁਣਦਾ, ਇਸ ਲਈ ਉਹ ਉੱਥੇ ਜਾ ਕੇ ਬੋਲਦੇ ਹਨ। 


Tanu

Content Editor

Related News