ਹਰਿਆਣਾ ’ਚ ਨਹੀਂ ਹੈ ਕੋਲੇ ਦਾ ਸੰਕਟ, ਖ਼ਪਤ ਤੋਂ ਵੱਧ ਬਿਜਲੀ ਹੈ ਪ੍ਰਦੇਸ਼ ’ਚ : ਰਣਜੀਤ ਚੌਟਾਲਾ

Monday, Oct 18, 2021 - 05:18 PM (IST)

ਹਰਿਆਣਾ ’ਚ ਨਹੀਂ ਹੈ ਕੋਲੇ ਦਾ ਸੰਕਟ, ਖ਼ਪਤ ਤੋਂ ਵੱਧ ਬਿਜਲੀ ਹੈ ਪ੍ਰਦੇਸ਼ ’ਚ : ਰਣਜੀਤ ਚੌਟਾਲਾ

ਹਰਿਆਣਾ (ਅਰਚਨਾ ਸੇਠੀ)- ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਕਹਿਣਾ ਹੈ ਕਿ ਪ੍ਰਦੇਸ਼ ’ਚ ਕੋਲੇ ਦਾ ਸੰਕਟ ਨਹੀਂ ਹੈ। ਪ੍ਰਦੇਸ਼ ’ਚ ਕੋਲਾ ਪੂਰੀ ਮਾਤਰਾ ’ਚ ਉਪਲੱਬਧ ਹੈ। ਦੇਸ਼ ਦੇ ਦੂਜੇ ਹਿੱਸਿਆਂ ’ਚ ਕੋਲਾ ਸੰਕਟ ਬੇਸ਼ੱਕ ਹੈ ਅਤੇ ਪੰਜਾਬ ’ਚ ਕੋਲਾ ਸੰਕਟ ਕਾਰਨ ਬਿਜਲੀ ਦੇ ਕਟ ਲਗਾਉਣ ਦੀਆਂ ਗੱਲਾਂ ਵੀ ਚਲੀਆਂ ਪਰ ਹਰਿਆਣਾ ’ਚ ਕੋਲੇ ਦੀ ਸਥਿਤੀ ਬਹੁਤ ਬਿਹਤਰ ਹੈ। ਹਰਿਆਣਾ ’ਚ ਇਕ ਦਿਨ ’ਚ 14 ਹਜ਼ਾਰ ਮੈਗਾਵਾਟ ਬਿਜਲੀ ਦੇਣ ਦਾ ਠੇਕਾ ਹੈ। ਅੱਜ ਪ੍ਰਦੇਸ਼ ’ਚ 6800 ਮੈਗਾਵਾਟ ਬਿਜਲੀ ਦੀ ਖਪਤ ਹੋਈ ਹੈ ਅਤੇ ਹਾਲੇ ਵੀ 7200 ਮੈਗਾਵਾਟ ਬਚ ਗਈ ਹੈ। ਪ੍ਰਦੇਸ਼ ’ਚ ਥਰਮਲ ਪਾਵਰ ਯੂਨਿਟਸ ਵਧੀਆ ਕੰਮ ਕਰ ਰਹੀ ਹੈ। ਪਾਨੀਪਤ ’ਚ 2, ਝੱਜਰ ’ਚ 2, ਹਿਸਾਰ ’ਚ ਇਕ, ਯਮੁਨਾਨਗਰ ’ਚ ਇਕ ਯੂਨਿਟਸ ਚੱਲ ਰਹੀ ਹੈ। ਪ੍ਰਦੇਸ਼ ’ਚ 5 ਤੋਂ 7 ਦਿਨਾਂ ਲਈ ਪੂਰਾ ਕੋਲਾ ਹੈ। ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੀ ਹੌਲੀ-ਹੌਲੀ ਕੋਲੇ ਦੀ ਕਮੀ ਦੂਰ ਹੋ ਰਹੀ ਹੈ। 2-3 ਦਿਨਾਂ ’ਚ ਕੋਲੇ ਦੀ ਸਪਲਾਈ ਹਰਿਆਣਾ ’ਚ ਵੀ ਪਹੁੰਚਣ ਵਾਲੀ ਹੈ। ਮੀਂਹ ਕਾਰਨ ਦੇਸ਼ ਦੇ ਕਈ ਹਿੱਸਿਆਂ ਨੂੰ ਕੋਲੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਾਹ ਹੈ। ਇੰਡੋਨੇਸ਼ੀਆ ਤੋਂ ਦੇਸ਼ ’ਚ ਮੁਫ਼ਤ ਕੋਲਾ ਆਉਂਦਾ ਹੈ ਅਤੇ ਉੱਥੇਂ ਮੀਂਹ ਕਾਰਨ ਰੇਲ ਟਰੈਕ ਪਾਣੀ ਨਾਲ ਭਰ ਗਏ ਸਨ।

ਇਹ ਵੀ ਪੜ੍ਹੋ : ਖਾਣਾ ਬਣਾਉਣ ਵਾਲੇ ਭਾਂਡੇ ’ਚ ਬੈਠ ਵਿਆਹ ਕਰਨ ਪਹੁੰਚੇ ਲਾੜਾ-ਲਾੜੀ, ਜਾਣੋ ਵਜ੍ਹਾ (ਦੇਖੋ ਤਸਵੀਰਾਂ)

ਇੰਡੋਨੇਸ਼ੀਆ ਤੋਂ ਕੋਲਾ ਨਾ ਆਉਣ ਕਾਰਨ ਨਿੱਜੀ ਕੰਪਨੀਆਂ ਨੇ ਕੋਲੇ ਦੀ ਕਮੀ ਵਧਾ ਦਿੱਤੀ ਸੀ। ਹੁਣ ਉਹ ਸਮੱਸਿਆ ਖ਼ਤਮ ਹੋ ਰਹੀ ਹੈ। ਨਿੱਜੀ ਕੰਪਨੀਆਂ ਨੇ ਵੀ ਕੋਲੇ ਦੀ ਕੀਮਤ 7 ਤੋਂ 8 ਰੁਪਏ ਘਟਾ ਦਿੱਤੀ ਹੈ। ਬਿਜਲੀ ਮੰਤਰੀ ਚੌਟਾਲਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਉਨ੍ਹਾਂ ਅਫ਼ਵਾਹਾਂ ’ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ, ਜਿਸ ’ਚ ਕੋਲੇ ਦੇ ਨਿੱਜੀਕਰਨ ਦੀਆਂ ਗੱਲਾਂ ਚੱਲ ਰਹੀਆਂ ਹਨ। ਚੌਟਾਲਾ ਨੇ ਕਿਹਾ ਕਿ ਸਰਕਾਰ ਅਜਿਹਾ ਕੋਈ ਫ਼ੈਸਲਾ ਲੈਣ ਦੀ ਤਿਆਰੀ ’ਚ ਨਹੀਂ ਹੈ। ਹਰਿਆਣਾ ’ਚ ਤਾਂ ਵੈਸੇ ਵੀ ਕੋਲਾ ਸੰਕਟ ਨਹੀਂ ਹੈ। ਚੌਟਾਲਾ ਨੇ ਦੱਸਿਆ ਕਿ ਏਲਾਨਾਬਾਦ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਸੰਗਠਨ ਵੀ ਜ਼ੋਰਾਂ ਨਾਲ ਕੰਮ ਕਰ ਰਿਹਾ ਹੈ। ਮੰਗਲਵਾਰ ਨੂੰ ਉਹ ਖ਼ੁਦ ਸਿਰਸਾ ਜਾਣਗੇ ਅਤੇ ਭਾਜਪਾ ਉਮੀਦਵਾਰ ਲਈ ਪ੍ਰਚਾਰ ਕਰਨਗੇ। ਭਾਜਪਾ ਉਮੀਦਵਾਰ ਗੋਵਿੰਦ ਕਾਂਡਾ ਨੂੰ ਲੈ ਕੇ ਹਲਕੇ ’ਚ ਹੋਏ ਵਿਰੋਧ ’ਤੇ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਭਾਜਪਾ ਉਮੀਦਵਾਰ ਦੀ ਜਿੱਤ ਲਈ ਕੰਮ ਕਰਨਾ ਹੈ ਭਾਵੇਂ ਉਹ ਕੋਈ ਵੀ ਉਮੀਦਵਾਰ ਹੋਵੇ।

ਇਹ ਵੀ ਪੜ੍ਹੋ : ਹਰਿਦੁਆਰ ਪਹੁੰਚੇ ਸ਼ਰਧਾਲੂ ਸੁੱਕੀ ਗੰਗਾ ਦੇਖ ਹੋਏ ਨਿਰਾਸ਼, ਇਹ ਹੈ ਵਜ੍ਹਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News